ਮੋਹਾਲੀ ,  12 ਅਕਤੂਬਰ, ਹ.ਬ. : ਮਟੌਰ ਪੁਲਿਸ ਨੇ ਮੰਗਵਲਾਰ ਰਾਤ ਮੋਹਾਲੀ ਵਿਚ ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਦੇ ਨਾਲ ਮਾਰਕੁੱਟ ਕਰਨ ਦੇ ਦੋਸ਼ ਵਿਚ 20 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇਤ ਰਾਮ ਉਰਫ ਆਰ ਨੇਤ ਮਾਨਸਾ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਸੈਕਟਰ 70 ਵਿਚ ਹੋਮਲੈਂਡ ਹਾਈਟਸ ਵਿਚ ਰਹਿ ਰਹੇ ਹਨ। ਮੁਲਜ਼ਮਾਂ ਦੀ ਪਛਾਣ ਅਰਮਾਨ, ਸ਼ਰਣ, ਮਾਹੀ, ਜੋਬਨ, ਸਹਿਜਲ, ਮੰਗਲ ਦੇ ਰੂਪ ਵਿਚ ਹੋਈ। ਇਸ ਤੋਂ ਇਲਾਵਾ  10-15 ਅਣਪਛਾਤੇ ਲੋਕਾਂ ਖ਼ਿਲਾਫ਼ ਵੀ ਮਾਮਲ ਦਰਜ ਕੀਤਾ ਹੈ।
ਆਰ ਨੇਤ ਨੇ ਮਟੌਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਇੱਕ ਪੰਜਾਬੀ ਗਾਣੇ ਦਾ ਵੀਡੀਓ ਸ਼ੂਟ ਕੀਤਾ ਸੀ ਅਤੇ ਓਵਰ ਚਾਰਜਿੰਗ ਦੇ ਮੁੱਦੇ 'ਤੇ ਦੋਵੇਂ ਧਿਰਾਂ ਵਿਚ ਲੜਾਈ ਹੋਈ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਸੈਕਟਰ 70 ਸਥਿਤ ਹੋਮ ਲੈਂਡ ਹਾਈਟਸ ਵਿਚ ਵੜ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਨਾਲ ਮਾਰਕੁੱਟ ਕੀਤੀ।
ਇਸ ਦੌਰਾਨ ਮੁਲਜ਼ਮਾਂ ਨੇ ਗਾਇਕ ਦੇ ਦੋਸਤ ਬੀਰ ਇੰਦਰ 'ਤੇ ਵੀ ਹਮਲ ਕਰ ਦਿੱਤਾ ਅਤੇ ਮਾਰਕੁਟ ਦੌਰਾਨ ਉਸ ਦੀ ਪਗੜੀ ਵੀ ਉਤਾਰ ਦਿੱਤੀ। ਜਿਸ ਕਾਰਨ ਉਸ ਦੀ ਭਾਵਨਾਵਾਂ ਨੂੰ ਠੇਸ ਵੱਜੀ ਹੈ।
ਏਐਸਆਈ ਜਸਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਅਲੱਗ ਅਲੱਗ ਧਾਰਾਵਾਂ ਹੇਠ ਥਾਣਾ ਮਟੌਰ ਵਿਚ ਮਾਮਲਾ ਦਰਜ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.