ਜਲਦ ਖਾਤੇ 'ਚ ਪਹੁੰਚੇਗੀ ਪਹਿਲੀ ਕਿਸ਼ਤ

ਪੰਚਕੂਲਾ, 12 ਅਗਸਤ (ਹਮਦਰਦ ਨਿਊਜ਼ ਸਰਵਿਸ) :'ਮੇਰਾ ਪਾਨੀ-ਮੇਰੀ ਵਿਰਾਸਤ' ਯੋਜਨਾ ਦੇ ਤਹਿਤ ਜਲਦ ਹੀ ਹਰਿਆਣਾ ਸਰਕਾਰ ਉਨ•ਾਂ ਕਿਸਾਨਾਂ ਦੇ ਖਾਤਿਆਂ ਵਿੱਚ 2 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੀ ਕਿਸ਼ਤ ਜਮ•ਾ ਕਰਵਾਏਗੀ, ਜਿਨ•ਾਂ ਨੇ ਇਸ ਯੋਜਨਾ ਤਹਿਤ ਝੋਨੇ ਦੀ ਬਜਾਏ ਹੋਰ ਫ਼ਸਲਾਂ ਦੀ ਬਿਜਾਈ ਕੀਤੀ ਹੈ। ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਸਕੱਤਰ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦੱਸਿਆ ਕਿ 'ਮੇਰਾ ਪਾਨੀ ਮੇਰੀ ਵਿਰਾਸਤ' ਯੋਜਨਾ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਲਦ ਹੀ 2 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੀ ਕਿਸ਼ਤ ਜਮ•ਾ ਕਰ ਦਿੱਤੀ ਜਾਵੇਗੀ।
ਪਹਿਲੀ ਕਿਸ਼ਤ ਦੇ ਰੂਪ ਵਿੱਚ ਸਰਕਾਰ ਵੱਲੋਂ ਕੁੱਲ 10.21 ਕਰੋੜ ਰੁਪਏ ਦਿੱਤੇ ਜਾਣਗੇ। ਇਹ ਰਾਸ਼ੀ ਰਾਜ ਦੇ 17 ਜ਼ਿਲਿ•ਆਂ ਵਿੱਚ ਖਰੀਫ਼-2020 ਦੌਰਾਨ ਫਸਲ ਵਿਭਿੰਨਤਾ ਯੋਜਨਾ ਮੁਤਾਬਕ ਧਾਨ ਨੂੰ ਛੱਡ ਕੇ ਕਪਾਸ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਵਿਭਾਗ ਦੇ ਅਧਿਕਾਰੀਆਂ ਵੱਲੋਂ ਵੈਰੀਫਿਕੇਸ਼ਨ ਬਾਅਦ 'ਪ੍ਰਤੱਖ ਲਾਭ ਸਥਾਨਅੰਤਰਨ ਮੋਡ' ਦੇ ਮਾਧਿਅਮ ਨਾਲ ਕਿਸਾਨਾਂ ਨੂੰ ਕਿਸ਼ਤ ਦਾ ਭੁਗਤਾਨ ਕੀਤਾ ਜਾਵੇਗਾ। ਸਿਰਸਾ, ਫਤੇਹਾਬਾਦ, ਜੀਂਦ, ਹਿਸਾਰ, ਕੈਥਲ, ਝੱਜਰ, ਭਿਵਾਨੀ, ਚਰਖੀ ਦਾਦਰੀ, ਸੋਨੀਪਤ, ਰੋਹਤਕ, ਫਰੀਦਾਦਬਾਦ, ਪਲਵਲ, ਰੇਵਾੜੀ, ਮੇਵਾਤ, ਗੁਰੂਗ੍ਰਾਮ, ਪਾਣੀਪਤ ਅਤੇ ਕਰਨਾਲ ਵਿੱਚ ਕੁੱਲ 20 ਹਜ਼ਾਰ 420 ਹੈਕਟੇਅਰ ਵਿੱਚ ਝੋਨੇ ਨੂੰ ਛੱਡ ਕੇ ਕਪਾਸ ਦੀ ਬਿਜਾਈ ਕੀਤੀ ਗਈ ਹੈ।
ਸਿਰਸਾ ਜ਼ਿਲ•ਾ ਦੇ ਕਪਾਸ ਉਤਪਾਦਕ ਸਭ ਤੋਂ ਵੱਧ ਮੁਨਾਫ਼ਾ ਕਮਾਉਣਗੇ। ਇਸ ਜ਼ਿਲ•ੇ ਵਿੱਚ 4523 ਹੈਕਟੇਅਰ ਵਿੱਚ ਨਕਦੀ ਫ਼ਸਲ ਬੀਜਣ ਵਾਲੇ ਕਿਸਾਨਾਂ ਨੂੰ 2.26 ਕਰੋੜ ਰੁਪਏ ਵੰਡੇ ਜਾਣਗੇ। ਫਤੇਹਾਬਾਦ ਜ਼ਿਲ•ੇ ਦੇ ਕਿਸਾਨਾਂ ਨੂੰ 3966 ਹੈਕਟੇਅਰ ਜ਼ਮੀਨ ਲਈ 1.98 ਕਰੋੜ ਅਤੇ ਜੀਂਦ ਜ਼ਿਲ•ੇ ਦੇ ਕਿਸਾਨਾਂ ਨੂੰ 3945 ਹੈਕਟੇਅਰ ਜ਼ਮੀਨ ਵਿੱਚ ਝੋਨੇ ਦੀ ਥਾਂ ਕਪਾਸ ਦੀ ਬਿਜਾਈ ਕਰਨ 'ਤੇ 1.97 ਕਰੋੜ ਰੁਪਏ ਮਿਲਣਗੇ। ÎਿÂਸ ਯੋਜਨਾ ਦੇ ਤਹਿਤ ਸੂਬਾ ਸਰਕਾਰ ਵੱਲੋਂ 7 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਿਸ ਵਿੱਚ 2 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਫਸਲ ਦੀ ਬਿਜਾਈ ਮਗਰੋਂ ਅਤੇ ਬਾਕੀ ਪੰਜ ਹ ਜ਼ਾਰ ਰੁਪਏ ਫ਼ਸਲ ਦੀ ਪਕਾਈ ਦੇ ਸਮੇਂ ਦੇਣੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.