ਚੰਡੀਗੜ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਮੁਰਾਦਾਬਾਦ ਤੋਂ ਅਗਵਾ ਕੀਤੀ ਗਈ ਇੱਕ ਕੁੜੀ ਨਾਲ ਚੰਡੀਗੜ• ਵਿੱਚ ਸਮੂਹਕ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਰਾਦਾਬਾਦ ਦੀ ਕਟਘਰ ਪੁਲਿਸ ਦੇ ਐਸਐਸਪੀ ਨੇ ਥਾਣਾ ਇੰਚਾਰਜ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਕਟਘਰ ਥਾਣਾ ਖੇਤਰ ਵਿੱਚ ਪੀਤਲਬਸਤੀ ਦੀ ਵਾਸੀ ਪੀੜਤਾ ਮੁਤਾਬਕ 7 ਜੂਨ ਨੂੰ ਉਹ ਖੇਤਾਂ ਵੱਲ ਜਾ ਰਹੀ ਸੀ। ਮੂੰਡਾਪਾਂਡੇ ਖੇਤਰ ਦੇ ਸਿਰਸਖੇੜਾ ਪਿੰਡ ਦਾ ਇੱਕ ਨੌਜਵਾਨ ਉਸ ਨੂੰ ਰਾਹ ਵਿੱਚ ਮਿਲ ਗਿਆ। ਉਹ ਕਾਰ 'ਚ ਸਵਾਰ ਸੀ। ਉਸ ਦੇ ਨਾਲ ਬਲਦੇਪੁਰੀ ਦਾ ਵਾਸੀ ਉਸ ਦਾ ਦੋਸਤ ਵੀ ਸੀ। ਦੋਵਾਂ ਨੇ ਇਸ ਕੁੜੀ ਨੂੰ ਜਬਰਦਸਤੀ ਕਾਰ ਵਿੱਚ ਬਿਠਾ ਲਿਆ। ਉਨ•ਾਂ ਨੇ ਕੋਲਡ੍ਰਿੰਕ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕਰ ਦਿੱਤਾ। ਉਸ ਲੈ ਕੇ ਉਹ ਚੰਡੀਗੜ• ਪਹੁੰਚ ਗਿਆ, ਜਿੱਥੇ ਮੂੰਡਾਪਾਂਡੇ ਦਾ ਵਾਸੀ ਨੌਜਵਾਨ ਆਪਣੇ ਭਣੌਈਏ ਦੇ ਘਰ ਕੁੜੀ ਨੂੰ ਲੈ ਗਿਆ। ਉੱਥੇ ਚਾਰ ਵਿਅਕਤੀਆਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੁਲਜ਼ਮਾਂ ਨੇ ਪੀੜਤਾ ਨੂੰ ਮੁਰਾਦਾਬਾਦ ਛੱਡ ਦਿੱਤਾ। ਪੀੜਤਾ ਨੇ ਪੀਤਲਬਸਤੀ ਪੁਲਿਸ ਚੌਕੀ ਕੋਲ ਸ਼ਿਕਾਇਤ ਦਰਜ ਕਰਵਾਈ। ਉੱਥੇ ਪੁਲਿਸ ਨੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ। ਪੀੜਤਾ ਮੁਤਾਬਕ 7 ਜੁਲਾਈ ਨੂੰ ਮੁਲਜ਼ਮ ਉਸ ਦੇ ਘਰ ਪਹੁੰਚ ਗਏ। ਧਮਕੀ ਦਾ ਵਿਰੋਧ ਕਰਨ 'ਤੇ ਉਨ•ਾਂ ਨੇ ਪੀੜਤਾ ਦੀ ਮਾਂ ਅਤੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ। ਕਟਘਰ ਪੁਲਿਸ ਨੇ ਇਸ ਮਾਮਲੇ 'ਚ ਟਾਲ਼ਾ ਵੱਟ ਲਿਆ। ਤਦ ਪੀੜਤਾ ਨੇ ਐਸਐਸਪੀ ਨੂੰ ਮਦਦ ਦੀ ਗੁਹਾਰ ਲਾਈ। ਇਸ ਮਗਰੋਂ ਪੁਲਿਸ ਹਰਕਤ 'ਚ ਆਈ। ਕਟਘਰ ਥਾਣਾ ਇੰਚਾਰਜ ਗਜਿੰਦਰ ਸਿੰੰਘ ਨੇ ਦੱਸਿਆ ਕਿ ਕੁੱਟਮਾਰ ਦੇ ਮਾਮਲੇ ਵਿੱਚ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਹੈ। ਫਿਲਹਾਲ ਉਹ ਫਰਾਰ ਹਨ। ਬਲਾਤਕਾਰ ਦੇ ਦੋਸ਼ਾਂ ਦੀ ਪੁਲਿਸ ਜਾਂਚ ਕਰੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.