ਰੈਵੇਨਿਊ ਵਧਾਉਣ 'ਤੇ ਜ਼ੋਰ

ਔਟਾਵਾ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਬੀਐਲਐਸ ਇੰਟਰਨੈਸ਼ਨਲ ਸਰਵਿਸਜ਼ ਲਿਮਟਡ ਨੂੰ ਕੈਨੇਡੀਅਨ ਕ੍ਰਿਮੀਨਲ ਰਿਅਲ ਟਾਈਮ ਆਇਡੈਂਟੀਫਿਕੇਸ਼ਨ ਸਰਵਿਸਜ਼ ਲਈ ਆਰਸੀਐਮਪੀ ਤੋਂ ਮਾਨਤਾ ਮਿਲ ਗਈ ਹੈ। ਬੀਐਸਈ ਅਤੇ ਐਨਐਸਈ 'ਤੇ ਲਿਸਟਡ ਇਸ ਕੰਪਨੀ ਨੇ ਰੈਗੁਲੇਟਰੀ ਫਾਈਲਿੰਗ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਤਹਿਤ ਕੰਪਨੀ ਨੂੰ ਹੁਣ ਕੈਨੇਡਾ ਸਰਕਾਰ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਦੇ ਫਿੰਗਰ ਪ੍ਰਿੰਟਿੰਗ ਸਰਵਿਸ ਸੰਚਾਲਿਤ ਕਰਨ ਦੀ ਮਨਜ਼ੂਰੀ ਮਿਲੀ ਹੈ। ਇਹ ਮਾਨਤਾ ਬੀਐਲਐਸ ਇੰਟਰਨੈਸ਼ਨਲ ਸਰਵਿਸਜ਼ ਦੀ ਕੈਨੇਡਾ ਦੀ ਇਕਾਈ ਨੂੰ ਮਿਲੀ ਹੈ। ਇਸ ਕੰਪਨੀ ਦੀ ਪਰਸਨਲ ਫਿੰਗਰ ਪ੍ਰਿਟਿੰਗ ਸਰਵਿਸਜ਼ ਪ੍ਰੋਵਾਈਡਰ ਦੇ ਤੌਰ 'ਤੇ ਨਿਸ਼ਾਨਦੇਹੀ ਕੀਤੀ ਗਈ ਹੈ।
ਹੁਣ ਇਸ ਕੰਪਨੀ ਨੂੰ ਵਿਦਿਆਰਥੀਆਂ, ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ, ਨੌਕਰੀ ਦੀ ਭਾਲ ਕਰਨ ਵਾਲਿਆਂ, ਕੈਨੇਡਾ ਸਰਕਾਰ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਹੋਰਨਾਂ ਨੂੰ ਸਰਵਿਸ ਮੁਹੱਈਆ ਕਰਵਾਉਣ ਦਾ ਅਧਿਕਾਰ ਮਿਲ ਗਿਆ ਹੈ। ਇਹ ਸਹੂਲਤ ਕੈਨੇਡਾ ਸਥਿਤ ਕੰਪਨੀ ਦੇ 9 ਦਫ਼ਤਰਾਂ ਵਿੱਚ ਉਪਲੱਬਧ ਕਰਵਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐਲਐਸ ਇੰਟਰਨੈਸ਼ਨਲ ਦੇ ਜਾਇੰਟ ਮੈਨੇਜਿੰਗ ਡਾਇਰੈਕਟਰ, ਸ਼ਿਖਰ ਅਗਵਾਲ ਨੇ ਕਿਹਾ ਕਿ ਇਹ ਸੰਸਥਾ ਲਈ ਇੱਕ ਵੱਡੀ ਸਫ਼ਲਤਾ ਹੈ। ਕੈਨੇਡਾ ਮਗਰੋਂ ਆਰਸੀਐਮਪੀ ਫਿੰਗਰਪ੍ਰਿੰਟਸ ਲਈ ਸਾਲਾਨਾ ਲਗਭਗ 50 ਲੱਖ ਅਰਜ਼ੀਆਂ ਆਉਂਦੀਆਂ ਹਨ। ਆਰੀਸੀਐਮਪੀ ਦੀਆਂ ਨੀਤੀਆਂ ਵਿੱਚ ਹਾਲੀਆ ਬਦਲਾਅ ਮਗਰੋਂ ਇਨ•ਾਂ 'ਚ ਹੋਰ ਵਾਧਾ ਹੋਣ ਦੀ ਉਮੀਦ ਹੈ।
ਹਾਲ ਹੀ ਵਿੱਚ ਇਸ ਕੰਪਨੀ ਨੇ ਮਿਨਸਟਰੀ ਆਫ਼ ਇੰਟੀਰੀਅਰ (ਐਮਓਆਈ) ਦੇ ਹਵਾਲੇ ਨਾਲ ਅਲ ਵਾਫ਼ੀ ਗਵਰਨਮੈਂਟਲ ਸਰਵਿਸਜ਼ ਕਾਰਪੋਰੇਸ਼ਨ ਦੇ ਨਾਲ ਇੱਕ ਐਕਸਕਲੂਸਿਵ ਐਗਰੀਮੈਂਟ 'ਤੇ ਦਸਤਖ਼ਤ ਕੀਤੇ ਹਨ। ਇਜਿਪਟ (ਮਿਸਰ) ਦੇ ਜੋ ਨਾਗਰਿਕ ਸ਼ੇਂਗੇਨ ਦੇਸ਼ਾਂ 'ਚ ਯਾਤਰਾ 'ਤੇ ਜਾਂਦੇ ਹਨ, ਉਨ•ਾਂ ਲਈ ਐਮਓਆਈ ਹੀ 'ਮੂਵਮੈਂਟ ਸਰਟੀਫਿਕੇਟ' ਜਾਰੀ ਕਰਦਾ ਹੈ। ਹੁਣ ਇਸ ਨੂੰ ਕੰਪਨੀ ਦੇ ਐਕਸਪ੍ਰੈਸ ਮੂਵਮੈਂਟ ਸਰਟੀਫਿਕੇਟ ਜਾਰੀ ਕਰਨ ਦਾ ਅਧਿਕਾਰ ਮਿਲਿਆ ਹੈ, ਜੋ 24 ਤੋਂ 48 ਘੰਟਿਆਂ ਦੇ ਅੰਦਰ ਜਾਰੀ ਕਰ ਦਿੱਤਾ ਜਾਂਦਾ ਹੈ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਹ ਇੱਕ ਲਾਜ਼ਮੀ ਦਸਤਾਵੇਜ਼ ਮੰਨਿਆ ਜਾਂਦਾ ਹੈ। ਸਾਲਾਨਾ ਅਜਿਹੀਆਂ ਅਰਜ਼ੀਆਂ ਦੀ ਗਿਣਤੀ ਲਗਭਗ 12 ਹਜ਼ਾਰ ਤੋਂ 15 ਹਜ਼ਾਰ ਦੇ ਵਿਚਕਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਬੀਐਲਐਸ ਇੰਟਰਨੈਸ਼ਨਲ ਸਰਵਿਸਜ਼ ਲਿਮਟੇਡ ਵਿਸ਼ਵ ਪੱਧਰ 'ਤੇ ਸਰਕਾਰਾਂ ਅਤੇ ਡਿਪਲੋਮੈਟਿਕ ਮਿਸ਼ਨ ਲਈ ਵੀਜ਼ਾ, ਪਾਸਪੋਰਟ, ਅਟੈਸਟੇਸ਼ਨ ਅਤੇ ਟੈਕਨਾਲੋਜੀ ਸਰਵਿਸਜ਼ ਮੁਹੱਈਆ ਕਰਵਾਉਣ ਲਈ ਸਪੈਸ਼ਲਿਸਟ ਪ੍ਰੋਵਾਈਡਰ ਦੇ ਤੌਰ 'ਤੇ ਜਾਣੀ ਜਾਂਦੀ ਹੈ। ਬੀਤੀ 30 ਜੂਨ ਨੂੰ ਹੀ ਇਸ ਕੰਪਨੀ ਨੇ ਜਬਰਦਸਤ ਫਾਈਨੈਂਸ਼ੀਅਲ ਰਿਜ਼ਲਟ ਪੇਸ਼ ਕੀਤਾ ਹੈ। ਵਿੱਤ ਸਾਲ 21 ਦੇ ਅਪ੍ਰੈਲ ਤੋਂ ਜੂਨ ਤਿਮਾਹੀ ਲਈ ਕੰਪਨੀ ਦਾ ਅਪ੍ਰੇਸ਼ਨਲ ਰੈਵੇਨਿਊ 52.15 ਕਰੋੜ ਰੁਪਏ ਰਿਹਾ। ਕੰਪਨੀ ਦਾ ਕਾਰਪੋਰੇਟ ਬਿਜ਼ਨਸ ਕੌਰਸਪੋਂਡੈਂਟ ਅਪ੍ਰੇਸ਼ੰਜ਼ 5.24 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 3.07 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਆਪਣੇ ਖਰਚ ਨੂੰ ਕੰਟਰੋਲ ਕਰਨ ਲਈ ਕਈ ਕਦਮ ਚੁੱਕੇ, ਜਿਸ ਤੋਂ ਬਾਅਦ ਈਬੀਆਈਟੀਡੀਏ ਮਾਰਜਨ 11 ਫੀਸਦੀ ਰਿਹਾ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪ੍ਰੋਫਿਟ ਬੀਫੋਰ ਟੈਕਸ 3.91 ਕਰੋੜ ਰੁਪਏ ਰਿਹਾ ਹੈ।
ਇੰਟਰਨੈਸ਼ਨਲ ਟ੍ਰੈਵਲ ਅਪ੍ਰੇਸ਼ੰਜ਼ ਸ਼ੁਰੂ ਹੋ ਜਾਂਦਾ ਹੈ ਤਾਂ ਕੰਪਨੀ ਨੂੰ ਉਮੀਦ ਹੈ ਕਿ ਵਿੱਤ ਸਾਲ 21 ਦੀ ਚੌਥੀ ਤਿਮਾਹੀ ਤੱਕ ਉਸ ਦਾ ਪ੍ਰਦਰਸ਼ਨ ਕੋਰੋਨਾ ਕਾਲ ਤੋਂ ਪਹਿਲਾਂ ਵਾਲੇ ਪੱਧਰ 'ਤੇ ਪਹੁੰਚ ਜਾਵੇਗਾ। ਕੰਪਨੀ ਆਪਣੇ ਈਬੀਆਈਟੀਡੀਏ ਮਾਰਜਨ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਵੀ ਬੇਹਤਰ ਹੋਣ ਦੀ ਉਮੀਦ ਕਰ ਰਹੀ ਹੈ। ਇਹ ਕੰਪਨੀ ਗਰਵਨਮੈਂਟ ਟੂ ਸਿਟੀਜ਼ਨ (ਜੀ-ਟੂ-ਸੀ) ਸਰਵਿਸਜ਼ ਲਈ ਇੱਕ ਮੋਹਰੀ ਕੰਪਨੀ ਮੰਨੀ ਜਾਂਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.