ਵਿਆਹ ਤੋਂ 10 ਸਾਲ ਬਾਅਦ ਕਾਨੂੰਨੀ ਰੂਪ 'ਚ ਹੋਏ ਵੱਖ

ਮੁੰਬਈ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਦੇ ਮਸ਼ਹੂਰ ਜੋੜਿਆਂ 'ਚੋਂ ਇੱਕ ਕੋਂਕਣਾ ਸੇਨ ਸ਼ਰਮਾ ਅਤੇ ਰਣਵੀਰ ਸ਼ੌਰੀ ਕਾਨੂੰਨੀ ਤੌਰ 'ਤੇ ਅਲੱਗ ਹੋ ਗਏ ਹਨ। ਦੋਵਾਂ ਦਾ ਤਲਾਕ ਹੋ ਗਿਆ। ਵਿਆਹ ਤੋਂ 10 ਸਾਲ ਬਾਅਦ ਦੋਵਾਂ ਨੇ ਇੱਕ-ਦੂਜੇ ਦਾ ਸਾਥ ਛੱਡ ਆਪਣੇ-ਆਪਣੇ ਰਾਹ ਚੁਣਨ ਦਾ ਫੈਸਲਾ ਕੀਤਾ। ਸਾਲ 2015 ਤੋਂ ਇਹ ਦੋਵੇਂ ਇੱਕ-ਦੂਜੇ ਤੋਂ ਅਲੱਗ ਰਹਿ ਰਹੇ ਸਨ।  ਫਿਲਮ 'ਤੀਤਲੀ' ਦੇ ਟ੍ਰੇਲਰ ਲਾਂਚ ਉੱਤੇ ਰਣਵੀਰ ਸ਼ੌਰੀ ਨੇ ਖੁਦ ਇਸ ਬਾਰੇ ਦੱਸਿਆ ਸੀ ਕਿ ਉਹ ਆਪਣੇ ਜੀਵਨ ਸਾਥੀ ਤੋਂ ਅਲੱਗ ਹੋਣ ਜਾ ਰਹੇ ਹਨ। ਹਾਲਾਂਕਿ ਇਸ ਰਿਸ਼ਤੇ ਨੂੰ ਟੁੱਟਣ ਦੇ ਪਿੱਛੇ ਰਣਵੀਰ ਸ਼ੌਰੀ ਨੇ ਆਪਣੇ ਆਪ ਨੂੰ ਜ਼ਿੰਮੇਦਾਰ ਮੰਨਿਆ ਸੀ।
ਰਿਪੋਰਟ ਦੇ ਮੁਤਾਬਕ ਕੋਂਕਣਾ ਸੇਨ ਸ਼ਰਮਾ ਅਤੇ ਰਣਵੀਰ ਸ਼ੌਰੀ ਦਾ ਤਲਾਕ ਲਗਭਗ ਇੱਕ ਜਾਂ ਦੋ ਮਹੀਨੇ ਪਹਿਲਾਂ ਹੋਣ ਵਾਲਾ ਸੀ, ਪਰ ਤਰੀਕ ਕਿਸੇ ਕਾਰਨ ਕਰਕੇ ਅੱਗੇ ਵਧ ਗਈ ਸੀ। ਤਿੰਨ ਅਗਸਤ ਦੀ ਤਰੀਕ ਦੋਵਾਂ ਨੂੰ ਦਿੱਤੀ ਗਈ, ਪਰ ਕੁਝ ਕਾਗਜ਼ੀ ਕਾਰਵਾਈ 'ਚ ਦੇਰੀ ਹੋਣ ਕਾਰਨ ਤਰੀਕ ਫਿਰ 13 ਅਗਸਤ ਤੱਕ ਵਧਾ ਦਿੱਤੀ ਗਈ ਸੀ। ਇਸ ਸੁਣਵਾਈ ਵਿੱਚ ਇਨ•ਾਂ ਦੋਵਾਂ ਨੂੰ ਕਾਨੂੰਨੀ ਤੌਰ 'ਤੇ ਤਲਾਕਸ਼ੁਦਾ ਕਰਾਰ ਦੇ ਦਿੱਤਾ ਗਿਆ। ਦੋਵਾਂ ਨੇ ਸ਼ਾਂਤੀ ਨਾਲ ਕਾਰਵਾਈ ਨੂੰ ਪੂਰਾ ਕੀਤਾ। ਕੋਂਕਣਾ ਦੀ ਇਸ ਕਾਨੂੰਨੀ ਪ੍ਰਕਿਰਿਆ ਨੂੰ ਵਕੀਲ ਕ੍ਰਾਂਤੀ ਸਾਠੇ ਦੀ ਧੀ ਅਮ੍ਰਿਤਾ ਸਾਠੇ ਪਾਠਕ ਨੇ ਪੂਰਾ ਕੀਤਾ। ਉਥੇ ਹੀ ਉੱਤਮ ਵਕੀਲ ਵੰਦਨਾ ਸ਼ਾਹ ਨੇ ਰਣਵੀਰ ਦੀ ਤਰਜਮਾਨੀ ਕੀਤਾ। ਅਮ੍ਰਿਤਾ ਸਾਠੇ ਪਾਠਕ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੋਂਕਣਾ ਅਤੇ ਰਣਵੀਰ ਹੁਣ ਕਾਨੂੰਨੀ ਤੌਰ 'ਤੇ ਵੱਖ ਹੋ ਚੁੱਕੇ ਹਨ। ਦੱਸ ਦੇਈਏ ਕਿ ਕੋਂਕਣਾ ਸੇਨ ਸ਼ਰਮਾ ਅਤੇ ਰਣਵੀਰ ਨੇ ਸਾਲ 2010 ਵਿੱਚ ਵਿਆਹ ਕੀਤਾ ਸੀ। ਦੋਨਾਂ ਨੇ ਕਈ ਫਿਲਮਾਂ ਵਿੱਚ ਨਾਲ ਕੰਮ ਕੀਤਾ ਹੈ। ਟਰੈਫਿਕ ਸਿਗਨਲ, ਮਿਕਸਡ ਡਬਲਸ ਆਦਿ ਫਿਲਮਾਂ ਵਿੱਚ ਦੋਵਾਂ ਨੇ ਇਕੱਠਿਆਂ ਕੰਮ ਕੀਤਾ। ਦੋਵਾਂ ਵਿਚਕਾਰ ਪਿਆਰ ਹੋਇਆ ਅਤੇ ਵਿਆਹ ਹੋ ਗਿਆ ਸੀ, ਪਰ ਹੁਣ ਦੋਵਾਂ ਦਾ ਤਲਾਕ ਹੋ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.