ਸੁਸ਼ਾਂਤ ਦੇ ਅਕਾਊਂਟ 'ਚ ਹੋ ਰਹੀ ਸੀ ਹੇਰਾਫੇਰੀ
ਭੈਣ ਤੇ ਜੀਜਾ ਨੇ ਅਕਾਊਂਟੈਂਟ ਦੀ ਕੀਤੀ ਸੀ ਝਾੜ ਝੰਬ
ਮੁੰਬਈ, , 15 ਅਗਸਤ, ਹ.ਬ. : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਬੀਤੇ ਚੁੱਕੇ ਹਨ।  ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਸੁਸ਼ਾਂਤ ਦੀ ਭੈਣ ਪ੍ਰਿਅੰਕਾ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਾਲ ਹੀ ਸੁਸ਼ਾਂਤ ਦੇ ਜੀਜਾ ਸਿਧਾਰਥ ਵੀ ਹਨ। ਦੋਵੇਂ ਸੁਸ਼ਾਂਤ ਦੇ ਅਕਾਊਂਟ ਨੂੰ ਦੇਖਣ ਵਾਲੇ ਰਜਤ ਕੋਲੋਂ ਪੁਛਗਿੱਛ ਕਰ ਰਹੇ ਹਨ।
ਵੀਡੀਓ ਵਿਚ ਦੋਵੇਂ ਰਜਤ ਦੀ ਝਾੜ ਝੰਬ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ 3 ਅਪ੍ਰੈਲ 2019 ਦਾ ਦੱਸਿਆ ਜਾ ਰਿਹਾ ਹੈ। ਦੋਵੇਂ ਵਾਰ ਵਾਰ ਇਹ ਪੁੱਛਦੇ ਨਜ਼ਰ ਆ ਰਹੇ ਹਨ ਕਿ ਪੈਸੇ ਕਿਸ ਨੂੰ ਟਰਾਂਸਫਰ ਕੀਤੇ ਉਸ ਦਾ ਨਾਂ ਦੱਸੇ। ਉਹ ਵਾਰ ਵਾਰ ਪੁੱਛ ਰਹੇ ਹਨ ਕਿ ਕਿਸ ਦੇ ਕਹਿਣ 'ਤੇ ਪੈਸੇ ਟਰਾਂਸਫਰ ਕੀਤੇ। ਦੱਸੋ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ। ਇਸ ਦੌਰਾਨ ਰਜਤ ਗਰਦਨ ਝੁਕਾ ਕੇ ਖੜ੍ਹਾ ਹੈ।
ਪੈਸਿਆਂ ਵਿਚ ਹੇਰਾ ਫੇਰੀ ਦੇ ਸ਼ੱਕ ਵਿਚ ਰਜਤ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਸੈਮੁਅਲ ਮਿਰਾਂਡਾ ਦੀ ਨਿਯੁਕਤੀ ਕੀਤੀ ਗਈ। ਮਿਰਾਂਡਾ ਦੇ ਖ਼ਿਲਾਫ਼ ਵੀ ਸੁਸ਼ਾਂਤ ਦੇ ਪਿਤਾ ਨੇ ਪਟਨਾ ਵਿਚ ਐਫਆਈਆਰ ਦਰਜ ਕਰਵਾਈ ਹੈ। ਐਫਆਈਆਰ ਵਿਚ ਇਹ ਦੋਸ਼ ਹੈ ਕਿ ਸੈਮੁਅਲ ਨੂੰ ਰੀਆ ਚਕਰਵਰਤੀ ਨੇ ਰੱਖਿਆ ਸੀ। ਉਹ ਰੀਆ ਦੇ ਲਈ ਕੰਮ ਕਰਦਾ ਸੀ।
ਹਾਲਾਂਕਿ ਸੂਤਰ ਇਹ ਵੀ ਕਹਿ ਰਹੇ ਹਨ ਕਿ ਮਿਰਾਂਡਾ ਨੂੰ ਦਫ਼ਤਰ ਵਿਚ ਰੱਖਣ ਦੇ ਲਈ ਪ੍ਰਿਅੰਕਾ ਨੇ ਹੀ ਸਹਿਮਤੀ ਦਿੱਤੀ ਸੀ। ਵੀਡੀਓ ਵਿਚ ਸੁਸ਼ਾਂਤ ਸਿੰਘ ਰਾਜਪੂਤ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ। ਸੁਸ਼ਾਂਤ ਕੇਸ ਵਿਚ ਪੈਸਿਆਂ ਨੂੰ ਲੈ ਕੇ ਹੀ ਤਮਾਮ ਸਵਾਲ ਖੜ੍ਹੇ ਹੋ ਰਹੇ ਹਨ। ਰੀਆ 'ਤੇ ਇਸ ਦੇ ਦੋਸ਼ ਲੱਗੇ ਹਨ।
ਈਡੀ ਸੂਤਰਾਂ ਮੁਤਾਬਕ, ਸੁਸ਼ਾਂਤ ਦੇ ਖਾਤੇ ਤੋਂ ਇੱਕ ਹਫ਼ਤੇ ਵਿਚ 28 ਲੱਖ ਰੁਪਏ ਕੱਢੇ ਗਏ। ਇਸ ਵਿਚੋਂ ਪੰਜ ਲੱਖ ਰੁਪਏ ਚੈਕ ਦੇ ਜ਼ਰੀਏ ਕੱਢੇ ਗਏ ਸੀ। ਜਦ ਕਿ ਦੋ ਦੋ ਲੱਖ ਰੁਪਏ ਏਟੀਐਮ ਤੋਂ ਕੱਢੇ ਗਏ।
ਸੁਸ਼ਾਂਤ ਮਾਮਲੇ ਵਿਚ ਰੀਆ ਚੱਕਰਵਰਤੀ ਅਤੇ ਉਸ ਦੇ ਘਰ ਵਾਲਿਆਂ ਖ਼ਿਲਾਫ਼ ਸੀਬੀਆਈ ਨੇ ਕੇਸ ਦਰਜ ਕੀਤਾ ਹੈ।  ਹੁਣ ਈ.ਡੀ. ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.