ਚੰਡੀਗੜ੍ਹ, , 15 ਅਗਸਤ, ਹ.ਬ. :  ਖ਼ੂਨ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿਚੋਂ ਇਕ ਹੈ, ਜੋ ਇਕ ਤਰ੍ਹਾਂ ਨਾਲ ਆਵਾਜਾਈ ਦਾ ਕੰਮ ਕਰਦਾ ਹੈ। ਪੌਸ਼ਕ ਤੱਤਾਂ ਤੋਂ ਲੈ ਕੇ ਆਕਸੀਜਨ ਤੱਕ, ਖ਼ੂਨ ਸਭ ਦਾ ਵਾਹਕ ਹੈ। ਬਿਹਤਰ ਸਿਹਤ ਲਈ, ਸਾਡੇ ਖ਼ੂਨ ਨੂੰ ਟਾਕਸਨ-ਮੁਕਤ ਅਤੇ ਸ਼ੁੱਧ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਅਸ਼ੁੱਧਤਾ ਸਾਡੇ ਅੰਗਾਂ ਤਕ ਨਾ ਪਹੁੰਚ ਸਕੇ। ਇਸ ਲਈ ਖ਼ੂਨ ਦਾ ਡਿਟਾਕਸੀਫਾਈ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਬਾਡੀ ਡਿਟਾਕਸੀਫਿਕੇਸ਼ਨ। ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਆਪਣੇ ਖ਼ੂਨ ਨੂੰ ਕੁਦਰਤੀ ਰੂਪ ਨਾਲ ਸ਼ੁੱਧ ਕਰ ਸਕਦੇ ਹੋ। ਬਲੱਡ ਪਿਊਰੀਫਿਕੇਸ਼ਨ ਜਾਂ ਖ਼ੂਨ ਦੀ ਸ਼ੁੱਧੀ ਸਕਿਨ ਨੂੰ ਹੈਲਥੀ ਬਣਾਉਂਦੀ ਹੈ। ਅਸ਼ੁੱਧ ਖ਼ੂਨ ਨਾਲ ਐਲਰਜੀ ਤੇ ਸਿਰਦਰਦ ਹੋ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀਆਂ ਹਨ। ਇਹ ਸ਼ੁੱਧ ਖ਼ੂਨ ਦਾ ਸੰਚਾਰ ਮਹਤਵਪੂਰਨ ਅੰਗਾਂ ਦੇ ਕਾਰਜਾਂ ਨੂੰ ਵਧਾਉਂਦਾ ਹੈ ਕਿਉਂਕਿ ਕੁਝ ਅੰਗ ਬਲੱਡ ਸੈਲਾਂ ਦੀ ਗਿਣਤੀ 'ਤੇ ਨਿਰਭਰ ਕਰਦੇ ਹਨ।  ਸਿਹਤਮੰਦ ਖ਼ੂਨ ਵਿਚ ਵਾਈਟ ਬਲੱਡ ਸੈੱਲ ਹੁੰਦੇ ਹਨ, ਜੋ ਸਰੀਰ ਵਿਚ ਇਕ ਚੰਗੇ ਪਲੇਟਲੇਟਸ ਕਾਊਂਟ ਦਾ ਪ੍ਰਬੰਧ ਕਰਦੇ ਹਨ।  ਨਿੰਬੂ ਦਾ ਰਸ ਜਾਂ ਨਿੰਬੂ ਪਾਣੀ ਪੀਣਾ ਤੁਹਾਡੇ ਭਾਰ ਨੂੰ ਘੱਟ ਕਰਨ ਲਈ ਤਾਂ ਸੁਣਿਆ ਹੋਵੇਗਾ ਪਰ ਇਸਤੋਂ ਇਲਾਵਾ ਨਿੰਬੂ ਦਾ ਰਸ ਤੁਹਾਡੇ ਖ਼ੂਨ ਨੂੰ ਸ਼ੁਧ ਕਰਨ ਲਈ ਵੀ ਚੰਗਾ ਹੁੰਦਾ ਹੈ। ਇਹ ਬੈਕਟੀਰੀਆ, ਵਾਇਰਸ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਨੂੰ ਮਾਰਨ ਲਈ ਵੀ ਕੰਮ ਆਉਂਦਾ ਹੈ। ਨਿੰਬੂ ਪਾਚਣ ਪ੍ਰਕਿਰਿਆ ਵੀ ਤੇਜ਼ ਕਰਦਾ ਹੈ ਅਤੇ ਖ਼ੂਨ ਨੂੰ ਡਿਟਾਕਸੀਫਾਈ ਕਰਨ ਵਿਚ ਮਦਦ ਕਰਦਾ ਹੈ। ਐਪਲ ਸਾਈਡਰ ਵਿਨੇਗਰ ਦੇ ਤੁਹਾਡੀ ਸਕਿਨ ਤੋਂ ਲੈ ਕੇ ਵਾਲਾਂ ਅਤੇ ਸੰਪੂਰਨ ਸਿਹਤ ਲਈ ਕਈ ਫਾਇਦੇ ਹਨ। ਉਥੇ ਹੀ ਬੇਕਿੰਗ ਸੋਢੇ ਦੇ ਨਾਲ ਇਸਦਾ ਮਿਕਸਚਰ ਪੂਰੀ ਤਰ੍ਹਾਂ ਨਾਲ ਖ਼ੂਨ ਨੂੰ ਸ਼ੁੱਧ ਕਰਨ ਜਾਂ ਬਲੱਡ ਪਿਊਰੀਫਿਕੇਸ਼ਨ ਲਈ ਚੰਗਾ ਮੰਨਿਆ ਜਾਂਦਾ ਹੈ। ਇਹ ਤੁਹਾਡੇ ਪੀਐਚ ਲੈਵਲ ਵਿਚ ਪਰਿਵਰਤਨ ਕਰਦਾ ਹੈ। ਹੀਮੋਗਲੋਬਿਨ ਵਧਾਉਣ ਤੋਂ ਲੈ ਕੇ ਚੁਕੰਦਰ ਦੇ ਫਾਇਦੇ ਤਾਂ ਤੁਸੀਂ ਸੁਣੇ ਹੀ ਹੋਣਗੇ ਅਜਿਹਾ ਇਸ ਲਈ ਕਿਉਂਕਿ ਚੁਕੰਦਰ ਵਿਚ ਐਂਟੀਆਕਸੀਡੈਂਟ ਅਤੇ ਨਾਈਟ੍ਰੇਟ ਹੁੰਦੇ ਹਨ, ਜੋ ਖ਼ੂਨ ਨੂੰ ਸ਼ੁੱਧ ਕਰਨ ਵਾਲੇ ਇੰਜ਼ਾਇਮ ਦੇ ਉਤਪਾਦਨ ਨੂੰ ਵਧਾਉਂਦੇ ਹਨ। ਚੁਕੰਦਰ ਦਾ ਜੂਸ ਪੀਣ ਨਾਲ ਤੁਹਾਨੂੰ ਹੋਰ ਵੀ ਕਈ ਗੁਣਕਾਰੀ ਲਾਭ ਮਿਲ ਸਕਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਗੁੜ ਇਕ ਕੁਦਰਤੀ ਬਲੱਡ ਪਿਊਰਿਫਾਇਰ ਹੈ? ਗੁੜ ਵਿਚ ਆਇਰਨ ਹੁੰਦਾ ਹੈ, ਜੋ ਸਰੀਰ ਵਿਚ ਸਹੀ ਖ਼ੂਨ ਪ੍ਰਵਾਹ ਦੀ ਆਗਿਆ ਦਿੰਦਾ ਹੈ। ਇਹ ਬਲੱਡ ਕਲੌਟ ਬਣਨ ਤੋਂ ਵੀ ਰੋਕਦਾ ਹੈ। ਇਸਤੋਂ ਇਲਾਵਾ ਗੁੜ ਹਿਮੋਗਲੋਬਿਨ ਦੇ ਲੈਵਲ ਨੂੰ ਬਹਾਲ ਕਰਦਾ ਹੈ ਅਤੇ ਪਾਚਨ ਲਈ ਵੀ ਚੰਗਾ ਹੈ। ਤੁਲਸੀ ਦੀ ਚਾਹ, ਤੁਲਸੀ ਦਾ ਪਾਣੀ ਅਤੇ ਤੁਲਸੀ ਦਾ ਕਾੜ੍ਹਾ ਪੀਣ ਦੇ ਇਕ ਨਹੀਂ ਬਲਕਿ ਅਨੇਕਾਂ ਫਾਇਦੇ ਹਨ। ਤੁਲਸੀ ਦੇ ਐਂਟੀਬੈਕਟੀਰੀਅਲ ਅਤੇ ਐਂਟੀ ਇੰਫਲਾਮੇਟਰੀ ਗੁਣ ਤੁਹਾਡੇ ਸਰੀਰ ਲਈ ਚੰਗੇ ਹਨ। ਇਨ੍ਹਾਂ ਪਵਿੱਤਰ ਜੜ੍ਹੀ-ਬੂਟੀਆਂ ਵਿਚ ਖ਼ੂਨ, ਕਿਡਨੀ ਅਤੇ ਲਿਵਰ ਸਮੇਤ ਪੂਰੇ ਸਰੀਰ ਨੂੰ ਡਿਟਾਕਸੀਫਾਈ ਕਰਨ ਦੀ ਸ਼ਕਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.