ਚੰਡੀਗੜ੍ਹ, 15 ਅਗਸਤ, ਹ.ਬ. : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਦੇ 1077 ਨਵੇਂ ਮਾਮਲੇ ਸਾਹਮਣੇ ਹਨ। ਮਹਾਮਾਰੀ ਦੇ ਵਧਦੇ ਪ੍ਰਸਾਰ ਨੂੰ ਵੇਖਦੇ ਹੋਏ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਸੋਸਲ ਮੀਡੀਆ ਪਲੇਟਫਾਰਮ 'ਤੇ  ਕਿਹਾ ਕਿ ਅਗਲੇ ਕੁਝ ਹਫਤਿਆਂ ਵਿਚ ਕੋਰੋਨਾ ਸਿਖਰ 'ਤੇ ਪਹੁੰਚਣ ਦਾ ਡਰ ਹੈ। ਇਸ ਲਈ ਨਾਈਟ ਕਰਫਿਊ ਨੂੰ ਮੁੜ ਰਾਤ 9 ਵਜੇ ਤੋਂ ਸਵੇਰ 5 ਤੱਕ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਰਾਤ 9 ਵਜੇ ਤੋਂ ਸਵੇਰ 5 ਤੱਕ, ਮਹਾਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਨਾਈਟ ਕਰਫਿਊ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕੇ ਇੰਡਸਟਰੀਆਂ ਤੋਂ ਇਲਾਵਾ ਸਾਰੇ ਸ਼ਹਿਰਾਂ ਵਿਚ ਨਾਈਟ ਕਰਫਿਊ ਲਾਗੂ ਹੋਏਗਾ। ਕੈਪਟਨ ਅਮਰਿੰਦਰ ਨੇ ਅਗਲੇ  2 ਹਫ਼ਤੇ ਲਈ ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿਚ ਲਾਜ਼ਮੀ ਗਤੀਵਿਧੀਆਂ ਤੋਂ ਇਲਾਵਾ ਬੇਲੋੜੀ ਆਵਾਜਾਈ  ਤੋਂ ਬਚਣ ਲਈ ਸ਼ਨਿੱਚਰਵਾਰ ਤੇ ਐਤਵਾਰ ਨੂੰ ਸਟੇਅ ਐਟ ਹੋਮ ਦਾ ਐਲਾਨ ਕੀਤਾ ਹੈ।ਜਿਸ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.