ਵਾਸ਼ਿੰਗਟਨ , 15 ਅਗਸਤ, ਹ.ਬ. : ਅਮਰੀਕੀ ਡਾਕ ਸੇਵਾ ਨੇ ਸੂਬਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਦੇ ਲਈ ਮੇਲ ਦੁਆਰਾ ਪਾਏ ਗਏ ਵੋਟ ਪੱਤਰਾਂ ਦੀ ਗਿਣਤੀ  ਦੀ ਗਾਰੰਟੀ ਨਹੀਂ ਦੇ ਸਕਦਾ ਹੈ। ਇਹ ਵੀ ਕਿਹਾ ਗਿਆ ਕਿ ਇਸ ਨਾਲ ਇਸ ਗੱਲ ਦੀ ਸੰਭਾਵਨਾ ਮਜ਼ਬੂਤ ਹੋ ਜਾਂਦੀ ਹੈ ਕਿ ਲੱਖਾਂ ਵੋਟਰ ਅਪਣੀ ਵੋਟ ਦੀ ਵਰਤੋਂ ਕਰਨ ਤੋਂ ਵਾਂਝੇ ਰਹਿ ਜਾਣਗੇ। ਡੈਮੋਕਰੇਟਸ ਅਤੇ ਕਾਂਗਰੇਸ ਨੂੰ ਲਿਖੇ ਪੱਤਰ ਵਿਚ ਪੋਸਟਮਾਸਟਰ ਜਨਰਲ ਲੁਈਸ ਨੇ ਕਿਹਾ ਹੈ ਕਿ ਸੂਬਿਆਂ ਨੂੰ ਭੇਜੇ ਗਏ ਚਿਤਾਵਨੀ ਪੱਤਰ ਵਿਚ ਇਸ ਗੱਲ ਦੀ ਸੰਭਾਵਨਾ ਜਤਾਈ ਗਈ ਹੈ ਕਿ ਮੇਲ ਇਨ ਬੈਲਟ ਵਿਚ ਕਈ ਅਮਰੀਕੀ ਨਾਗਰਿਕ ਅਪਣੀ ਵੋਟ ਤੋਂ ਵਾਂਝੇ ਰਹਿ ਜਾਣਗੇ।  ਉਨ੍ਹਾਂ ਦੀ ਵੋਟਾਂ ਦੀ ਗਿਣਤੀ ਨਹੀਂ ਹੋ ਸਕੇਗੀ। ਲੁਈਸ ਨੇ ਕਿਹਾ ਕਿ ਇਹ ਸਭ ਜਾਣ ਬੁੱਝ ਕੇ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਟਰੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੋਸਟ ਆਫ਼ਿਸ ਨੂੰ ਅਧਿਕਾਰੀਆਂ ਅਤੇ ਵੋਟਰਾਂ ਨੂੰ ਇਸ 'ਤੇ ਵਿਚਾਰ ਕਰਨ ਲਈ ਕਿਹਾ ਜਾਵੇ।  ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਮੇਲ ਇਨ ਵੋÎਟਿੰਗ ਦੀ ਪ੍ਰਕਿਰਿਆ 'ਤੇ ਤਮਾਮ ਸਵਾਲ ਉਦੋਂ ਚੁੱਕੇ ਹਨ ਜਦ ਉਨ੍ਹਾਂ ਦਾ ਸਖ਼ਤ ਮੁਕਾਬਲਾ ਡੈਮੋਕਰੇਟਿਕ ਉਮੀਦਵਾਰ ਜੋਅ ਬਿਡੇਨ ਨਾਲ ਹੈ। ਹਾਲਾਂਕਿ ਟਰੰਪ ਨੇ ਮੇਲ ਦੇ ਜ਼ਰੀਏ ਹੀ ਅਪਣੀ ਵੋਟ ਪਾਈ ਹੈ, ਲੇਕਿਨ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਵਿਆਪਕ ਤੌਰ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਰੋਧ ਦੇ ਪਿੱਛੇ ਰਾਸ਼ਟਰਪਤੀ ਟਰੰਪ ਦਾ ਤਰਕ ਹੈ ਕਿ ਇਸ ਨਾਲ ਮਤਦਾਨ ਵਿਚ ਧੋਖਾਧੜੀ ਵਧੇਗੀ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਵਿਚ ਹੋਰ ਖ਼ਰਚਾ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.