12 ਅਗਸਤ ਤੋਂ ਪਹਿਲਾਂ ਆਈਆਂ ਅਰਜ਼ੀਆਂ ਦਾ ਹੋਵੇਗਾ ਨਿਪਟਾਰਾ

ਨਵੀਂ ਦਿੱਲੀ, 15 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਅਤੇ ਵੱਖ-ਵੱਖ ਸ਼ਹਿਰਾਂ ਵਿਚਲੇ ਕੌਂਸਲੇਟ 17 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਫ਼ਿਲਹਾਲ ਵੀਜ਼ਾ ਸੇਵਾਵਾਂ ਸੀਮਤ ਆਧਾਰ 'ਤੇ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਵਿਦਿਆਰਥੀ ਵੀਜ਼ੇ ਤੋਂ ਇਲਾਵਾ ਅਕਾਦਮਿਕ ਵਟਾਂਦਰਾ ਪ੍ਰੋਗਰਾਮ ਅਧੀਨ ਦਿਤੇ ਜਾਂਦੇ ਵਿਜ਼ਟਰ ਵੀਜ਼ਾ ਨਾਲ ਸਬੰਧਤ ਅਰਜ਼ੀਆਂ 'ਤੇ ਹੀ ਵਿਚਾਰ ਕੀਤਾ ਜਾਵੇਗਾ। ਇਕਨੌਮਿਕ ਟਾਈਮਜ਼ ਦੀ ਰਿਪੋਰਟ ਵਿਚ ਹੈਦਾਰਾਬਾਦ ਸਥਿਤ ਕੌਂਸਲੇਟ ਅਫ਼ਸਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ 17 ਅਗਸਤ ਤੋਂ ਨਵੀਂ ਦਿੱਲੀ ਦੀ ਯੂ.ਐਸ. ਅੰਬੈਸੀ ਅਤੇ ਮੁੰਬਈ, ਚੇਨਈ, ਕੋਲਕਾਤਾ ਤੇ ਹੈਦਰਾਬਾਦ ਦੇ ਕੌਂਸਲੇਟ ਖੁੱਲ• ਜਾਣਗੇ। ਵੀਜ਼ਾ ਅਰਜ਼ੀਆਂ ਵਿਚੋਂ ਮੁੱਖ ਤਰਜੀਹ ਵਿਦਿਆਰਥੀਆਂ ਨੂੰ ਦਿਤੀ ਜਾਵੇਗੀ ਜੋ 12 ਅਗਸਤ ਤੋਂ ਪਹਿਲਾਂ ਸਬੰਧਤ ਕੌਂਸਲੇਟ ਤੱਕ ਪਹੁੰਚ ਚੁੱਕੀਆਂ ਹਨ। ਅਰਜ਼ੀਆਂ 'ਤੇ ਗੌਰ ਕਰਨ ਮਗਰੋਂ ਪਬਲਿਕ ਅਪੁਆਇੰਟਮੈਂਟਸ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਸਟੱਡੀ ਵੀਜ਼ਾ ਲੈਣ ਦੇ ਇੱਛਕ ਉਮੀਦਵਾਰ ਆਪਣੀਆਂ ਕਲਾਸਾਂ ਸ਼ੁਰੂ ਹੋਣ ਦੀ ਤਰੀਕ ਤੋਂ ਤਿੰਨ ਹਫ਼ਤੇ ਪਹਿਲਾਂ ਤੱਕ ਕਿਸੇ ਵੀ ਤਰੀਕ ਦੀ ਚੋਣ ਕਰ ਸਕਦੇ ਹਨ। ਫਿਰ ਵੀ ਸਾਰੇ ਬਿਨੈਕਾਰਾਂ ਨੂੰ ਸਤੰਬਰ ਵਿਚ ਸ਼ੁਰੂ ਹੋਦ ਵਾਲੇ ਸਮੈਸਟਰ ਵਾਸਤੇ ਵੇਲੇ ਸਿਰ ਅਪੁਆਇੰਟ ਮਿਲਣ ਦੀ ਗਾਰੰਟੀ ਨਹੀਂ ਦਿਤੀ ਗਈ। ਦੂਜੇ ਪਾਸੇ ਇੰਮੀਗ੍ਰੈਂਟ ਅਤੇ ਨੌਨ-ਇੰਮੀਗ੍ਰੈਂਟ ਵੀਜ਼ਾ ਸੇਵਾਵਾਂ ਫ਼ਿਲਹਾਲ ਬੰਦ ਰਹਿਣਗੀਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.