16 ਸਾਲ ਦੇ ਅੱਲ•ੜ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ

ਬਰੈਂਪਟਨ, 15 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਸੂਰਜਦੀਪ ਸਿੰਘ ਕਤਲ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ 16 ਸਾਲ ਦੇ ਇਕ ਅੱਲ•ੜ ਨੂੰ ਗ੍ਰਿਫ਼ਤਾਰ ਕਰਦਿਆਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਨਾਬਾਲਗ ਹੋਣ ਕਾਰਨ ਬਰੈਂਪਟਨ ਨਾਲ ਸਬੰਧਤ ਸ਼ੱਕੀ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ। ਦੱਸ ਦੇਈਏ ਕਿ ਬਟਾਲਾ ਦਾ ਸੂਰਜਦੀਪ ਸਿੰਘ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਇਆ ਸੀ। 13 ਅਗਸਤ ਨੂੰ ਉਹ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕਣ ਮਗਰੋਂ ਘਰ ਜਾ ਰਿਹਾ ਸੀ ਜਦੋਂ ਕੁਈਨ ਮੈਰੀ ਅਤੇ ਹੀਥਵੁੱਡ ਡਰਾਈਵ ਇਲਾਕੇ ਵਿਚ ਉਸ ਉਪਰ ਹਮਲਾ ਹੋਇਆ। ਪੁਲਿਸ ਮੁਤਾਬਕ ਸੂਰਜਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਇਨਵੈਸਟੀਗੇਟਿਵ ਸਰਵਿਸਿਜ਼ ਦੇ ਸੁਪਰਡੈਂਟ ਮਾਰਟਿਨ ਔਟਵੇਅ ਨੇ ਕਿਹਾ ਕਿ ਸੂਰਜਦੀਪ ਸਿੰਘ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਇਆ ਸੀ। ਉਸ ਉਪਰ ਬਗ਼ੈਰ ਕਿਸੇ ਭੜਕਾਹਟ ਤੋਂ ਹਮਲਾ ਕੀਤਾ ਗਿਆ।'' ਦੂਜੇ ਪਾਸੇ ਸੂਰਜਦੀਪ ਸਿੰਘ ਦੇ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੁੱਟ ਦੇ ਇਰਾਦੇ ਨਾਲ ਦੋ ਕਾਲੇ ਨੌਜਵਾਨਾਂ ਨੇ ਛੁਰਿਆਂ ਨਾਲ ਵਾਰ ਕੀਤੇ ਸਨ ਅਤੇ ਜਾਂਦੇ-ਜਾਂਦੇ ਸੂਰਜਦੀਪ ਸਿੰਘ ਦਾ ਪਰਸ ਅਤੇ ਘੜੀ ਲੈ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.