ਚੰਡੀਗੜ•, 8 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਮਾਮਲੇ ਟ੍ਰਾਈਸਿਟੀ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਚੰਡੀਗੜ• ਵਿੱਚ ਕੋਰੋਨਾ ਦੇ 232 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ 295 ਮਰੀਜ਼ ਠੀਕ ਵੀ ਹੋਏ। ਪੰਚਕੁਲਾ ਵਿੱਚ 88 ਕੇਸ ਆਏ ਅਤੇ ਤਿੰਨ ਮੌਤਾਂ ਹੋਈਆਂ। ਮੋਹਾਲੀ ਵਿੱਚ 224 ਨਵੇਂ ਕੇਸ ਆਏ ਅਤੇ ਛੇ ਮਰੀਜ਼ਾਂ ਦੀ ਮੌਤ ਹੋ ਗਈ। ਟ੍ਰਾਈਸਿਟੀ 'ਚ ਕੁੱਲ 544 ਮਾਮਲੇ ਸਾਹਮਣੇ ਆਏ ਅਤੇ 12 ਮਰੀਜ਼ਾਂ ਨੇ ਦਮ ਤੋੜ ਦਿੱਤਾ। ਚੰਡੀਗੜ• ਵਿੱਚ ਹੁਣ ਚੰਗੀ ਗੱਲ ਇਹੀ ਹੈ ਕਿ ਜਿੰਨੇ ਨਵੇਂ ਮਰੀਜ਼ ਆ ਰਹੇ ਹਨ, ਉਸ ਤੋਂ ਵੱਡੀ ਗਿਣਤੀ ਵਿੱਚ ਠੀਕ ਵੀ ਹੋ ਰਹੇ ਹਨ। ਚੰਡੀਗੜ• 'ਚ ਕੁੱਲ ਮਾਮਲੇ ਵਧ ਕੇ 5995 ਹੋ ਗਏ ਹਨ, ਜਦਕਿ ਐਕਟਿਵ ਕੇਸ 2184 ਹਨ। ਕੋਰੋਨਾ ਕਾਰਨ 74 ਮਰੀਜ਼ਾਂ ਦੀ ਮੌਤ ਹੋਈ ਹੈ।
ਸੋਮਵਾਰ ਨੂੰ ਧਨਾਸ ਦੀ 45 ਸਾਲਾ ਔਰਤ, ਸੈਕਟਰ-43 ਦੀ 72 ਸਾਲਾ ਔਰਤ ਅਤੇ ਸੈਕਟਰ-37 'ਚ 50 ਸਾਲਾ ਔਰਤ ਦੀ ਮੌਤ ਹੋ ਗਈ। ਇਹ ਤਿੰਨੇ ਔਰਤਾਂ ਪਹਿਲਾਂ ਕਿਸੇ ਹੋਰ ਬਿਮਾਰੀ ਤੋਂ ਵੀ ਪੀੜਤ ਸਨ। ਐਜੂਕੇਸ਼ਨ ਡਿਪਾਰਟਮੈਂਟ ਤੋਂ 10 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਪੂਰੇ ਵਿਭਾਗ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।
Êਪੰਚਕੂਲਾ 'ਚ ਤਿੰਨ ਲੋਕਾਂ ਦੀ ਮੌਤ ਹੋਈ। ਮ੍ਰਿਤਕਾਂ ਵਿੱਚ ਸੈਕਟਰ-4 ਦਾ ਵਾਸੀ 86 ਸਾਲਾ ਬਜ਼ੁਰਗ, ਪਿੰਜੌਰ ਦਾ ਵਾਸੀ 55 ਸਾਲਾ ਵਿਅਕਤੀ ਤੇ ਸੈਕਟਰ-10 ਦਾ ਇੱਕ ਨੌਜਵਾਨ ਸ਼ਾਮਲ ਹੈ। ਪੰਚਕੂਲਾ 'ਚ ਸੋਮਵਾਰ ਨੂੰ ਕੋਰੋਨਾ ਦੇ ਕੁੱਲ 88 ਨਵੇਂ ਕੇਸ ਸਾਹਮਣੇ ਆਏ। ਇਸ ਦੇ ਚਲਦਿਆਂ ਇੱਥੇ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4074 'ਤੇ ਪਹੁੰਚ ਗਈ। ਇਨ•ਾਂ ਵਿੱਚੋਂ 1898 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 1214 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਮੋਹਾਲੀ ਦੀ ਗੱਲਕੀਤੀ ਜਾਵੇ ਤਾਂ ਇੱਥੇ ਸੋਮਵਾਰ ਨੂੰ 224 ਨਵੇਂ ਕੇਸ ਸਾਹਮਣੇ ਆਏ। ਇਨ•ਾਂ ਵਿੱਚੋਂ 117 ਮਰੀਜ਼ਾਂ ਨੇ ਕੋਵਿਡ ਨੂੰ ਮਾਤ ਦਿੱਤੀ, ਜਦਕਿ 6 ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਵਿੱਚ ਹੁਣ ਪੌਜ਼ੀਟਿਵ ਮਰੀਜ਼ਾਂ ਦਾ ਅੰਕੜਾ 5106 'ਤੇ ਪਹੁੰਚ ਗਿਆ ਹੈ। ਨਵੇਂ ਸਾਰੇ ਮਰੀਜ਼ ਪਹਿਲਾਂ ਪੌਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਿੱਚ ਸਨ। ਇਨ•ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਵੀ ਹੈਲਥ ਵਿਭਾਗ ਨੇ ਸੈਂਪਲ ਲਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.