ਚੰਡੀਗੜ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ ਵਿੱਚ ਮਨੀਮਾਜਰਾ ਵਾਸੀ ਦੋ ਮਹੀਨੇ ਦੇ ਬੱਚੇ ਸਣੇ ਕੁੱਲ 377 ਵਿਅਕਤੀਆਂ ਨੂੰ ਕਰੋਨਾ ਦੀ ਲਾਗ ਲੱਗ ਗਈ ਜਦਕਿ ਪਿੰਡ ਹੱਲੋਮਾਜਰਾ ਵਿਖੇ ਕਰੋਨਾ ਪੀੜਤ 72 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਕਿਸੇ ਹੋਰ ਵੀ ਬਿਮਾਰੀ ਤੋਂ ਪੀੜਤ ਸੀ ਅਤੇ ਜੀ.ਐਮ.ਸੀ.ਐਚ.-32 ਵਿਖੇ ਜ਼ੇਰੇ ਇਲਾਸ ਸੀ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਆਏ ਨਵੇਂ ਕੋਰੋਨਾ ਮਰੀਜ਼ ਚੰਡੀਗੜ• ਦੇ ਵੱਖ ਵੱਖ ਸੈਕਟਰਾਂ ਸਮੇਤ ਪੀ.ਜੀ.ਆਈ. ਕੈਂਪਸ, ਬਾਪੂ ਧਾਮ ਕਾਲੋਨੀ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਕਿਸ਼ਨਗੜ•, ਮਲੋਇਆ, ਮਨੀਮਾਜਰਾ, ਮੌਲੀ ਜਾਗਰਾਂ, ਰਾਏਪੁਰ ਖੁਰਦ, ਪਲਸੌਰਾ, ਰਾਮ ਦਰਬਾਰ, ਖੁੱਡਾ ਜੱਸੂ ਦੇ ਵਸਨੀਕ ਹਨ। ਅੱਜ ਠੀਕ ਹੋ ਚੁੱਕੇ 226 ਮਰੀਜ਼ਾਂ ਦਾ ਦਸ ਦਿਨਾ ਦਾ ਘਰੇਲੂ ਇਕਾਂਤਵਾਸ ਖ਼ਤਮ ਗਿਆ। ਉਕਤ ਕੁੱਲ 377 ਵਿਅਕਤੀਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 6372 ਹੋ ਗਈ ਹੈ। ਹੁਣ ਤੱਕ ਸ਼ਹਿਰ 'ਚ ਕੁੱਲ 75 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2334 ਹੋ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.