ਨਵੀਂ ਦਿੱਲੀ, 11 ਸਤੰਬਰ, ਹ.ਬ. : ਮਨੁੱਖ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਭੋਜਨ ਵਿਚ ਸ਼ਾਮਲ ਕਾਰਬੋਹਾਈਡ੍ਰੇਟ, ਚਰਬੀ, ਪ੍ਰੋਟੀਨ, ਵਿਟਾਮਿਨ ਤੇ ਪਾਣੀ ਦੇ ਨਾਲ-ਨਾਲ ਖਣਿਜ ਤੱਤ ਬੇਹੱਦ ਲਾਜ਼ਮੀ ਹਨ ਕਿਉਂਕਿ ਇਹ ਤੱਤ ਸਾਡੀਆਂ ਸਰੀਰਕ ਗਤੀਵਿਧੀਆਂ ਤੇ ਜੈਵਿਕ ਕਿਰਿਆਵਾਂ ਲਈ ਲਾਹੇਵੰਦ ਹੀ ਨਹੀਂ ਸਗੋਂ ਜ਼ਰੂਰੀ ਵੀ ਹਨ।  ਆਇਰਨ ਸਰੀਰ ਅੰਦਰ ਲਹੂ ਦੀ ਘਾਟ (ਅਨੀਮੀਆ) ਨੂੰ ਦੂਰ ਕਰਨ ਲਈ ਜ਼ਰੂਰੀ ਹੁੰਦਾ ਹੈ। ਅਨੀਮੀਆ ਤੋਂ ਪੀੜਤ ਵਿਅਕਤੀ ਥੋੜ੍ਹਾ ਜਿਹਾ ਕੰਮ ਕਰਨ ਜਾਂ ਥੋੜ੍ਹਾ ਚੱਲਣ 'ਤੇ ਥੱਕ ਜਾਂਦਾ ਹੈ ਤੇ ਉਸ ਦਾ ਸਾਹ ਫੁੱਲਣ ਲਗਦਾ ਹੈ। ਅਜਿਹੀ ਪਰੇਸ਼ਾਨੀ ਤੋਂ ਬਚਣ ਲਈ ਸਾਨੂੰ ਪਾਲਕ, ਆਂਡੇ, ਮੀਟ, ਸਾਬਤ ਅਨਾਜ, ਬਰੋਕਲੀ, ਬਦਾਮ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਆਇਰਨ ਦੇ ਭਰਪੂਰ ਸਰੋਤ ਹਨ।  ਇਹ ਦੋਵੇਂ ਸਾਡੀਆਂ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ। ਕੈਲਸ਼ੀਅਮ ਮਾਸਪੇਸ਼ੀਆਂ ਦੇ ਸਹੀ ਕੰਮ ਕਰਨ ਲਈ ਭੂਮਿਕਾ ਨਿਭਾਉਂਦਾ ਹੈ। ਇਸ ਦੀ ਕਮੀ ਨਾਲ ਲੱਤਾਂ ਵਿਚ ਖੱਲੀਆਂ ਪੈਣ ਲਗਦੀਆਂ ਹਨ ਅਤੇ ਮਾਸਪੇਸ਼ੀਆਂ ਵਿਚ ਅਕੜਣ ਪੈਦਾ ਹੋ ਸਕਦੀ ਹੈ। ਕੈਲਸ਼ੀਅਮ ਸਾਨੂੰ ਦੁੱਧ, ਪਨੀਰ, ਪਾਲਕ, ਬਦਾਮ ਤੇ ਖਜ਼ੂਰ ਆਦਿ ਤੋਂ ਪ੍ਰਾਪਤ ਹੁੰਦਾ ਹੈ ਤੇ ਫਾਸਫੋਰਸ ਦੇ ਸਰੋਤ ਬਰਾਊਨ ਰਾਈਸ, ਓਟਸ, ਮੀਟ, ਮੱਛੀ, ਆਂਡੇ ਤੇ ਮਸਰ ਆਦਿ ਹਨ। ਇਹ ਸਰੀਰ ਵਿਚ ਪਾਣੀ ਅਤੇ ਹੋਰ ਤਰਲ ਪਦਾਰਥਾਂ ਦੀ ਸਹੀ ਮਾਤਰਾ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ ਤੇ ਇਸ ਦੀ ਘਾਟ ਨਾਲ ਮਾਸਪੇਸ਼ੀਆਂ ਵਿਚ ਅਕੜਣ ਤੇ ਸਰੀਰਕ ਕਮਜ਼ੋਰੀ ਮਹਿਸੂਸ ਹੁੰਦੀ ਹੈ। ਉਲਟੀਆਂ ਜਾਂ ਦਸਤ ਕਾਰਨ ਇਸ ਦੀ ਕਮੀ ਹੋ ਸਕਦੀ ਹੈ। ਸੰਤਰਾ, ਟਮਾਟਰ, ਕੇਲੇ, ਬੀਨਸ, ਮਟਰ, ਖਜ਼ੂਰ, ਖੁੰਭਾਂ ਤੇ ਸਾਬਤ ਕਣਕ ਦਾ ਆਟਾ ਇਸ ਦੇ ਸਰੋਤ ਹਨ। ਪੱਠਿਆਂ ਨੂੰ ਬਣਾਉਣ ਤੇ ਉਨ੍ਹਾਂ ਦੇ ਰੋਜ਼ਾਨਾ ਕੰਮਕਾਜ ਲਈ ਇਹ ਤੱਤ ਬੇਹੱਦ ਲਾਹੇਵੰਦ ਹੈ ਤੇ ਇਸ ਦੀ ਘਾਟ ਨਾਲ ਥਕਾਵਟ, ਸਰੀਰਕ ਕਮਜ਼ੋਰੀ, ਲੱਤਾਂ-ਬਾਹਾਂ ਦਾ ਸੌਣਾ ਤੇ ਅਕੜਣ ਪੈਦਾ ਹੋਣ ਲਗਦੇ ਹਨ। ਮੂੰਗਫਲੀ, ਪਾਲਕ, ਸਾਬਤ ਕਣਕ ਦਾ ਆਟਾ, ਬਰਾਊਨ ਰਾਈਸ, ਗਾੜ੍ਹਾ ਚਾਕਲੇਟ, ਬਦਾਮ, ਮਟਰ ਤੇ ਸੋਇਆਬੀਨ ਇਸ ਦੇ ਸਰੋਤ ਹਨ। ਸਰੀਰਕ ਵਾਧੇ, ਸਰੀਰ ਦੀ ਰੱਖਿਆ ਪ੍ਰਣਾਲੀ, ਚਮੜੀ ਦੀ ਤੰਦਰੁਸਤੀ, ਸੱਟ ਲੱਗਣ 'ਤੇ ਖ਼ੂਨ ਦੇ ਵਗਣ ਨੂੰ ਰੋਕਣਾ ਅਤੇ ਐਨਜ਼ਾਈਮਾ ਦੀਆਂ ਕਿਰਿਆਵਾਂ ਲਈ ਜ਼ਿੰਕ ਬੇਹੱਦ ਲਾਹੇਵੰਦ ਹੈ, ਜੋ ਸਾਨੂੰ ਆਂਡੇ, ਮੱਛੀ, ਮੀਟ, ਸਮੁੰਦਰੀ ਭੋਜਨ, ਬੀਨਸ, ਛੋਲੇ, ਮਸਰ ਆਦਿ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ। ਥਾਈਰਾਈਡ ਗ੍ਰੰਥੀ ਲਈ ਆਇਓਡੀਨ ਬੇਹੱਦ ਜ਼ਰੂਰੀ ਹੈ, ਜੋ ਸਾਨੂੰ ਪਾਲਕ, ਖੁੰਭਾਂ, ਸਮੁੰਦਰੀ ਭੋਜਨ ਤੇ ਬਾਜ਼ਾਰ ਵਿਚ ਮਿਲਦੇ ਨਮਕ ਤੋਂ ਸਹਿਜੇ ਹੀ ਪ੍ਰਾਪਤ ਹੋ ਸਕਦਾ ਹੈ। ਉਕਤ ਸਾਰੇ ਤੱਤ ਸਾਨੂੰ ਸਾਡੇ ਰੋਜ਼ਾਨਾ ਖ਼ੁਰਾਕ ਵਿਚ ਸਹਿਜੇ ਹੀ ਮਿਲ ਜਾਂਦੇ ਹਨ ਪਰ ਜੇ ਇਨ੍ਹਾਂ ਦੀ ਵੱਖਰੇ ਤੌਰ 'ਤੇ ਲੋੜ ਮਹਿਸੂਸ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਹੀ ਵਾਧੂ ਮਾਤਰਾ ਲਈ ਜਾ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.