ਮੁੰਬਈ, 11 ਸਤੰਬਰ, ਹ.ਬ. : ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਓਰੋ ਨੇ ਰੀਆ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਸੀ। ਰੀਆ ਮੁੰਬਈ ਦੀ ਭਿਆਖਲਾ ਜੇਲ੍ਹ ਵਿਚ ਬੰਦ ਹੈ। ਰਿਪੋਰਟਾਂ ਮੁਤਾਬਕ  ਰੀਆ ਨੂੰ ਜਿੱਥੇ ਰੱਖਿਆ ਗਿਆ ਹੈ ਉਸ ਦੇ ਨਾਲ ਵਾਲੇ ਸੈਲ ਵਿਚ ਸ਼ੀਨਾ ਬੋਰਾ ਹੱਤਿਆ ਕਾਂਡ ਦੀ  ਦੋਸ਼ੀ ਇੰਦਰਾਣੀ  ਵੀ ਹੈ। ਵੀਰਵਾਰ ਨੂੰ ਜੇਲ੍ਹ ਵਿਚ ਰੀਆ ਚੱਕਰਵਰਤੀ ਦਾ ਦੂਜਾ ਦਿਨ ਸੀ।
ਰੀਆ ਚੱਕਰਵਰਤੀ ਵੀਰਵਾਰ ਸਵੇਰੇ ਤੇ ਵਜੇ ਉਠੀ। ਕਰੀਬ  ਸਾਢੇ ਸੱਤ ਉਨ੍ਹਾਂ ਨਾਸ਼ਤਾ ਦਿੱਤਾ ਗਿਆ। ਜਿਸ ਵਿਚ ਪੋਹਾ ਅਤੇ ਚਾਹ ਸੀ।  ਇਸ ਤੋਂ ਬਾਅਦ ਰੀਆ ਵਾਪਸ ਅਪਣੇ ਸੈਲ ਚਲੀ ਗਈ। ਦੁਪਹਿਰ ਵਿਚ ਰੀਆ ਨੇ ਲੰਚ ਕੀਤਾ। ਲੰਚ ਵਿਚ ਉਨ੍ਹਾਂ ਦਾਲ, ਚੌਲ, ਰੋਟੀ ਅਤੇ ਆਲੂ ਦੀ ਸਬਜ਼ੀ ਦਿੱਤੀ ਗਈ।
ਰਾਤ ਨੂੰ ਰੀਆ ਨੇ ਮੈਸ ਦਾ ਖਾਣਾ ਖਾਧਾ, ਇਸ ਤੋਂ ਬਾਅਦ ਉਹ ਸੋਣ ਲਈ ਚਲੀ ਗਈ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਗਰਾਊਂਡ ਫਲੋਰ 'ਤੇ ਅਲੱਗ ਸੈਲ ਵਿਚ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਸੈਲ ਇੱਕ ਲਾਕਅਪ ਦੀ ਤਰ੍ਹਾਂ ਹੈ। ਜਿੱਥੇ ਤਿੰਨ ਪਾਸੇ ਦੀਵਾਰਾਂ ਅਤੇ ਇੱਕ ਪਾਸੇ ਗਰਿਲ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.