ਮਿਸ਼ਵਾਕਾ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਇੱਕ ਸ਼ੌਂਪਿੰਗ ਮੌਲ 'ਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸੈਂਟ ਜੋਸਫ਼ ਕਾਊਂਟੀ ਕੋਰੋਨਰ ਮਾਈਕਲ ਮੈਕਗੈਨ ਨੇ ਦੱਸਿਆ ਕਿ ਇੰਡੀਆਨਾ ਦੇ ਮਿਸ਼ਵਾਕਾ 'ਚ ਪੈਂਦੇ ਯੂਨੀਵਰਸਿਟੀ ਪਾਰਕ ਮੌਲ ਵਿੱਚ ਦੁਪਹਿਰ ਲਗਭਗ 3 ਵਜੇ ਗੋਲੀ ਚੱਲੀ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਸਬੰਧੀ ਅਜੇ ਹੋਰ ਜਾਣਕਾਰੀ ਅਤੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਘਟਨਾ ਮਗਰੋਂ ਪੁਲਿਸ ਨੇ ਮੌਲ 'ਚ ਮੌਜੂਦ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.