ਸ਼ਿਮਲਾ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) :   ਕੰਗਣਾ ਰਣੌਤ ਦੀ ਲੜਾਈ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਲੜੇਗੀ। ਹਿਮਾਚਲ ਪ੍ਰਦੇਸ਼ ਭਾਜਪਾ ਆਈਟੀ ਸੈੱਲ ਨੇ ਕੰਗਣਾ ਦੇ ਮਾਮਲੇ ਵਿੱਚ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਖਿਲਾਫ ਐਫਆਈਆਰ ਕਰਾਉਣ ਲਈ ਸ਼ਿਮਲਾ ਦੇ ਐਸਪੀ ਨੂੰ ਸ਼ਿਕਾਇਤ ਦਿੱਤੀ ਹੈ। ਹਿਮਾਚਲ ਬੀਜੇਪੀ ਆਈਟੀ ਸੈੱਲ ਦੇ ਕਨਵੀਨਰ ਚੇਤਨ ਬਰਾਗਟਾ ਨੇ ਕਿਹਾ ਕਿ ਸੰਜੇ ਰਾਉਤ ਨੇ ਹਿਮਾਚਲ ਦੀ ਧੀ ਕੰਗਨਾ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਹਿਮਾਚਲ ਪ੍ਰਦੇਸ਼ ਆਪਣੀ ਧੀ ਲਈ ਅਜਿਹਾ ਬਰਦਾਸ਼ਤ ਨਹੀਂ ਕਰੇਗਾ। ਇਸੇ ਲਈ ਭਾਜਪਾ ਆਈਟੀ ਸੈੱਲ ਨੇ ਐਸਪੀ ਸ਼ਿਮਲਾ ਤੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲੇ ਨਾਲ ਜੜੇ ਡਰੱਗ ਕੇਸ ਨੂੰ ਲੈ ਕੇ ਕੰਗਣਾ ਨੇ ਮਹਾਰਾਸ਼ਟਰ ਸਰਕਾਰ ਤੇ ਪੁਲਿਸ ਦੀ ਅਲੋਚਨਾ ਕੀਤੀ ਸੀ। ਇਸ ਮਗਰੋਂ ਸ਼ਿਵ ਸੈਨਾ ਸੰਜੈ ਰਾਊਤ ਨੇ ਵੀ ਕੰਗਣਾ ਨੂੰ ਧਮਕੀ ਦਿੱਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.