ਵਿਗਿਆਨੀਆਂ ਨੇ ਕਿਹਾ ਕਿ ਹਾਈ ਬੀਪੀ ਜਾਂ ਡਾਇਬਟੀਜ਼ ਦਾ ਮਰੀਜ਼ ਘੱਟ ਨੀਂਦ ਲਵੇ ਤਾਂ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਨਾਲ ਮਰਨ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਇਸ ਲਈ ਸਿਹਤਮੰਦ ਜੀਵਨ ਅਤੇ ਬਿਮਾਰੀਆਂ ਤੋਂ ਬਚਾਅ ਲਈ ਰੱਜ ਕੇ ਸੋਣਾ ਚਾਹੀਦਾ ਹੈ ਘੱਟ ਨੀਂਦ ਕੈਂਸਰ, ਹਾਈ ਬਲੱਡ ਪ੍ਰੈਸ਼ਰ ਕਾਰਨ ਅਕਾਲ ਮੌਤ, ਟਾਈਪ-2 ਡਾਇਬਟੀਜ ਤੇ ਸਟ੍ਰੋਕ ਦਾ ਖ਼ਤਰਾ ਵਧਾਉਣ ਦਾ ਕੰਮ ਕਰ ਸਕਦੀ ਹੈ। ਹੁਣੇ ਜਿਹੇ ਹੋਏ ਅਧਿਐਨ ਮੁਤਾਬਕ ਰੋਜ਼ਾਨਾ ਛੇ ਘੰਟੇ ਤੋਂ ਘੱਟ ਸੋਣ ਨਾਲ ਇਹ ਖ਼ਤਰਾ ਵਧੇਰੇ ਹੁੰਦਾ ਹੈ। ਉੱਥੇ ਪੂਰੀ ਨੀਂਦ ਲੋਕਾਂ ਨੂੰ ਇਨ੍ਹਾਂ ਖ਼ਤਰਿਆਂ ਤੋਂ ਬਚਾਉਂਦੀ ਹੈ। ਖੋਜ ਦੌਰਾਨ 20 ਤੋਂ 74 ਸਾਲ ਦੇ 1600 ਤੋਂ ਵੱਧ ਲੋਕਾਂ ਨਾਲ ਜੁੜੇ ਅੰਕੜੇ ਸ਼ਾਮਿਲ ਕੀਤੇ ਗਏ। 1991 ਤੋਂ 1998 ਦੌਰਾਨ ਇਨ੍ਹਾਂ ਸਾਰਿਆਂ ਦੀ ਨੀਂਦ ਦਾ ਅਧਿਐਨ ਕੀਤਾ ਗਿਆ। ਇਸ ਤੋਂ ਬਾਅਦ 2016 ਤਕ ਇਨ੍ਹਾਂ ਦੀ ਮੌਤ ਤੇ ਉਸ ਦੇ ਕਾਰਨਾਂ 'ਤੇ ਨਜ਼ਰ ਰੱਖੀ ਗਈ। ਇਸ ਦੌਰਾਨ 512 ਲੋਕਾਂ ਦੀ ਵੱਖ-ਵੱਖ ਕਾਰਨਾਂ ਕਰ ਕੇ ਮੌਤ ਹੋ ਗਈ ਸੀ। ਵਿਗਿਆਨੀਆਂ ਨੇ ਕਿਹਾ ਕਿ ਹਾਈ ਬੀਪੀ ਜਾਂ ਡਾਇਬਟੀਜ਼ ਦਾ ਮਰੀਜ਼ ਘੱਟ ਨੀਂਦ ਲਵੇ ਤਾਂ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਨਾਲ ਮਰਨ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਉੱਥੇ ਹੀ ਦਿਲ ਦਾ ਮਰੀਜ਼ ਛੇ ਘੰਟੇ ਤੋਂ ਘੱਟ ਨੀਂਦ ਲਵੇ ਤਾਂ ਕੈਂਸਰ ਕਾਰਨ ਮੌਤ ਦਾ ਖ਼ਤਰਾ ਤਿੰਨ ਗੁਣਾ ਵਧ ਜਾਂਦਾ ਹੈ। ਪਹਿਲਾਂ ਦੇ ਅਧਿਆਨ 'ਚ ਸਾਹਮਣੇ ਆਇਆ ਹੈ ਕਿ ਬਚਪਨ 'ਚ ਬੋਲੇਪਣ ਦਾ ਸ਼ਿਕਾਰ ਹੋ ਜਾਣ ਵਾਲੇ ਬੱਚਿਆਂ ਦਾ ਦਿਮਾਗ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਦਾ ਦਿਮਾਗ਼ ਆਵਾਜ਼ ਬਾਰੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਲੱਗਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਸ਼ੁਰੂਆਤੀ ਉਮਰ 'ਚ ਆਵਾਜ਼ਾਂ ਦੇ ਸੰਪਰਕ 'ਚ ਆਉਣ ਨਾਲ ਉਨ੍ਹਾਂ ਮੁਤਾਬਕ ਦਿਮਾਗ਼ ਦੀ ਸੰਰਚਨਾ ਤੇ ਕਾਰਜ ਪ੍ਰਣਾਲੀ ਦਾ ਵਿਕਾਸ ਹੁੰਦਾ ਹੈ। ਜੇਕਰ ਬੱਚਾ ਸੁਣਨ 'ਚ ਅਸਮਰੱਥ ਹੋਵੇ ਤਾਂ ਦਿਮਾਗ਼ ਦੀ ਪ੍ਰਕਿਰਿਆ ਬਦਲ ਜਾਂਦੀ ਹੈ ਤੇ ਉਹ ਇਕ ਹੋਰ ਸਰਗਰਮੀਆਂ ਮੁਤਾਬਕ ਵਿਕਾਸ ਕਰਦਾ ਹੈ। ਮਿਸਾਲ ਦੇ ਤੌਰ 'ਤੇ ਅਜਿਹੇ ਲੋਕਾਂ ਦਾ ਦਿਮਾਗ ਪ੍ਰਕਾਸ਼ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ। ਤਾਜ਼ਾ ਖੋਜ 'ਚ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਸੁਣਨ 'ਚ ਹਲਕੀ ਜਿਹੀ ਕਮੀ ਦਾ ਵੀ ਦਿਮਾਗ 'ਤੇ ਅਜਿਹਾ ਅਸਰ ਹੁੰਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਨੂੰ ਧਿਆਨ 'ਚ ਰੱਖਦਿਆਂ ਸਮਾਂ ਰਹਿੰਦਿਆਂ ਬੱਚਿਆਂ ਦੀ ਸੁਣਨ ਦੀ ਸਮਰੱਥਾ ਦੀ ਜਾਂਚ ਤੇ ਮਾੜੇ ਅਸਰਾਂ ਨਾਲ ਨਜਿੱਠਣਾ ਸੰਭਵ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.