ਜੰਮੂ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਜੰਮੂ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਇੱਕ ਜਵਾਨ ਨੇ ਆਪਣੀ ਪਤਨੀ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਮਦਨ ਸਿੰਘ (38) ਜੰਮੂ ਦੇ ਸੈਕਟਰ ਹੈੱਡਕੁਆਰਟਰ ਵਿਖੇ ਤੈਨਾਤ ਸੀ। ਸ਼ਨਿੱਚਰਵਾਰ ਰਾਤ ਨੂੰ ਉਹ ਆਪਣੀ ਸਰਵਿਸ ਰਾਈਫਲ ਨੂੰ ਘਰੋਟਾ ਖੇਤਰ ਦੇ ਰਾਗੌਰ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਲੈ ਗਿਆ ਜਿਥੇ ਉਸ ਦੀ ਪਤਨੀ ਦੀਪਤੀ ਰਾਣੀ (35) ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਜਵਾਨ ਦੀ ਪਤਨੀ ਉਸ ਨਾਲ ਝਗੜੇ ਤੋਂ ਬਾਅਦ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਜਵਾਨ ਦੀ ਪਤਨੀ ਰਾਤ ਕਰੀਬ 10.30 ਵਜੇ ਘਰ ਦਾ ਦਰਵਾਜ਼ਾ ਖੋਲ•ਣ ਲਈ ਬਾਹਰ ਆਈ ਤਾਂ ਜਵਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਭੈਣ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਧੀ 'ਤੇ ਵੀ ਗੋਲੀ ਚਲਾ ਦਿੱਤੀ, ਜਿਸ 'ਚ ਉਹ ਵਾਲ ਵਾਲ ਬਚ ਗਈ। ਬਾਅਦ ਵਿੱਚ ਜਵਾਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਹੋਰ ਖਬਰਾਂ »

ਹਮਦਰਦ ਟੀ.ਵੀ.