ਮੁੰਬਈ, 14 ਸਤੰਬਰ, ਹ.ਬ. : ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਦੀ ਜਾਂਚ ਨੂੰ ਲੈ ਕੇ ਐਨਬਸੀਬੀ ਦੀ ਮੁੰਬਈ ਜ਼ੋਨ ਨੇ ਛੇ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮਾਂ ਨੇ ਮੁੰਬਈ ਤੋਂ ਕਰਮਜੀਤ ਸਿੰਘ ਆਨੰਦ ਨੂੰ ਕਾਬੂ ਕਰਕੇ ਉਸ ਦੇ ਕੋਲ ਤੋਂ ਗਾਂਜਾ ਅਤੇ ਚਰਸ ਬਰਾਮਦ ਕੀਤੀ। ਇੱਕ ਗਾਂਜਾ ਸਪਲਾਇਰ ਡਿਵਾਨ ਨੂੰ ਦੋ ਹੋਰ ਲੋਕਾਂ ਦੇ ਨਾਲ ਮੁੰਬਈ ਦੇ ਦਾਦਰ ਤੋਂ ਕਾਬੂ ਕੀਤਾ ਗਿਆ। ਐਨਸੀਬੀ ਨੇ ਉਨ੍ਹਾਂ ਦੇ ਕੋਲ ਤੋਂ ਅੱਧਾ ਕਿਲੋ ਗਾਂਜਾ ਜ਼ਬਤ ਕੀਤਾ ਹੈ। ਅੰਕੁਸ਼ ਅਰੇਂਜਾ ਨਾਂ ਦੇ ਵਿਅਕਤੀ ਨੂੰ ਪਵਈ ਤੋਂ ਫੜਿਆ ਗਿਆ। ਐਨਸੀਬੀ ਦੇ ਡਾਇਰੈਕਟੋਰੇਟ ਕੇਪੀਐਸ ਮਲਹੋਤਰਾ ਨੇ  ਕਿਹਾ ਕਿ ਐਨਸੀਬੀ, ਗੋਆ ਸਬ ਜ਼ੋਨ ਨੇ ਇਸੇ ਮਾਮਲੇ ਵਿਚ ਇੱਕ ਵਿਅਕਤੀ ਕ੍ਰਿਸ ਕੋਸਟਾਂ ਨੂੰ ਕਾਬੂ ਕੀਤਾ ਹੈ। ਐਨਸੀਬੀ ਨੇ ਇਨ੍ਹਾਂ ਅਟਕਲਾਂ ਦਾ ਖੰਡਨ ਕੀਤਾ ਕਿ ਬਾਲੀਵੁਡ ਦੀ ਕਈ ਮਸ਼ਹੂਰ ਹਸਤੀਆਂ ਇਸ ਦੇ ਰਡਾਰ 'ਤੇ ਹਨ ਜਾਂ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.