ਨਵੀਂ ਦਿੱਲੀ, 14 ਸਤੰਬਰ, ਹ.ਬ. : ਉਤਰ ਪੂਰਵੀ ਦਿੱਲੀ ਵਿਚ ਹੋਏ ਦੰਗਿਆ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਉਮਰ ਖਾਲਿਦ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਐਤਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ। ਉਮਰ ਜੇਐਨਯੂ ਦਾ ਸਾਬਕਾ ਵਿਦਿਆਰਥੀ ਹੈ। ਉਸ 'ਤੇ ਦੰਗਿਆਂ ਦੀ ਸਾਜ਼ਿਸ਼ ਰਚਣ ਅਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਹੈ। ਉਮਰ 'ਤੇ ਦੇਸ਼ਧਰੋਹ ਦੇ ਵੀ ਮਾਮਲੇ ਦਰਜ ਹਨ। ਸਪੈਸ਼ਲ ਸੈਲ ਦੇ ਸੂਤਰਾਂ ਮੁਤਾਬਕ ਐਤਵਾਰ ਨੂੰ ਪੁਲਿਸ ਨੇ ਉਮਰ ਖਾਲਿਦ ਨੂੰ ਪੁਛਗਿੱਛ ਦੇ ਲਈ  ਲੋਧੀ ਕਲੌਨੀ ਸਥਿਤ ਦਫ਼ਤਰ ਬੁਲਾਇਆ ਸੀ। Îਇੱਥੇ ਕਰੀਬ 11 ਘੰਟੇ ਦੀ ਪੁਛਗਿੱਛ ਤੋਂ ਬਾਅਦ ਪੁਲਿਸ ਨੇ ਉਮਰ ਨੂੰ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਗ੍ਰਿਫਤਾਰ  ਕਰ ਲਿਆ। ਇਸ ਤੋਂ ਬਾਅਦ ਉਮਰ ਦੇ ਘਰ ਵਾਲਿਆਂ ਨੂੰ ਵੀ ਗ੍ਰਿਫਤਾਰੀ ਦੀ ਸੂਚਨਾ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਉਮਰ ਤੋਂ ਸਪੈਸ਼ਲ ਸੈਲ ਪੰਜ ਵਾਰ ਪੁਛਗਿੱਛ ਕਰ ਚੁੱਕਾ ਹੈ। ਉਮਰ ਦੰਗਿਆਂ ਦਾ ਮੁੱਖ ਮੁਲਜ਼ਮ ਹੈ।
ਉਸ 'ਤੇ ਦੋਸ਼ ਹੈ ਕਿ ਉਸ ਨੇ ਦੰਗਿਆਂ  ਤੋਂ ਇੱਕ ਹਫਤੇ ਪਹਿਲਾਂ ਜਾਮੀਆ ਨਗਰ ਵਿਚ ਸਾਬਕਾ ਕੌਂਸਲਰ ਤਾਹਿਰ ਹੁਸੈਨ, ਰਾਜਧਾਨੀ ਪਬਲਿਕ ਸਕੂਲ ਦੇ ਮਾਲਕ ਫੈਜ਼ਲ ਫਾਰੂਖ ਦੇ ਨਾਲ ਬੈਠਕ ਕਰਕੇ ਸਾਜ਼ਿਸ਼  ਰਚੀ ਸੀ। ਇਸ ਬੈਠਕ ਵਿਚ ਦੰਗੇ ਭੜਕਾਉਣ ਦੇ ਲਈ ਪੈਸੇ ਇਕੱਠੇ ਕਰਨ ਦੀ ਜ਼ਿੰਮੇਵਾਰੀ ਉਮਰ ਨੇ ਲਈ ਸੀ। ਇਸ ਤੋਂ ਬਾਅਦ ਉਸ ਨੇ ਪੈਸੇ ਇਕੱਠੇ ਕਰਕੇ ਤਾਹਿਰ ਹੁਸੈਨ ਅਤੇ ਹੋਰ ਦੰਗਾਈਆਂ ਨੂੰ ਮੁਹੱਈਆ ਕਰਵਾਏ ਸੀ। ਦੰਗਿਆਂ ਦੌਰਾਨ  ਦੇਬੰਦ ਅਤੇ ਹੋਰ ਥਾਵਾਂ ਤੋਂ ਦੰਗਾਈ ਬੁਲਾਏ ਗਏ ਸੀ।
ਇਹੀ ਨਹੀਂ ਉਮਰ ਨੇ ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿਚ ਦੇਸ਼ ਦੇ ਕਈ ਰਾਜਾਂ ਵਿਚ ਵਿਦਿਆਰਥੀਆਂ ਨੂੰ ਭੜਕਾਇਆ ਸੀ। ਮਹਾਰਾਸ਼ਟਰ ਵਿਚ ਲੋਕਾਂ ਨੂੰ ਭੜਕਾਉਂਦੇ ਹੋਏ ਉਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਉਮਰ ਖਾਲਿਦ ਦੇ ਜ਼ਰੀਏ ਹੀ ਪਿੰਜਰਾ ਤੋੜ ਸੰਗਠਨ ਦੀ ਮੈਂਬਰ ਦੇਵਾਂਗਨਾ ਕਲਿਤਾ ਅਤੇ ਨਤਾਸ਼ਾ ਨਰਵਾਲ ਦੰਗਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਈ ਸੀ।
ਗੁਲਫਿਸ਼ਾ ਫਾਤਿਮਾ ਨੂੰ ਉਸ ਨੰ ਮਹਿਲਾਵਾਂ ਨੂੰ ਭੜਕਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ। ਇਨ੍ਹਾਂ ਵਿਦਿਆਰਥਣਾਂ ਨੇ ਵੀ ਪੁਛਗਿੱਛ ਦੇ ਦੌਰਾਨ ਉਮਰ ਖਾਲਿਦ ਦੇ ਦੰਗਿਆਂ ਵਿਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਸੀ।  ਇਸ ਤੋਂ ਬਾਅਦ ਸਪੈਸ਼ਲ ਸੈਲ, ਉਮਰ  ਦੇ ਖ਼ਿਲਾਫ਼ ਸਬੂਤ ਇਕੱਠੇ ਕਰ ਰਹੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.