ਨਵੀਂ ਦਿੱਲੀ, 14 ਸਤੰਬਰ, ਹ.ਬ. : ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਦੇ ਨਾਲ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਵਿਰਾਟ ਕੋਹਲੀ ਨੇ ਵੀ ਇਸ ਫੋਟੋ 'ਤੇ ਕੁਮੈਂਟ ਕੀਤਾ ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਪਸੰਦੀਦਾ ਸੈਲੀਬ੍ਰਿਟੀ ਕਪਲ ਵਿਚੋਂ ਇਕ ਹਨ। ਦੋਵਾਂ ਦੇ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਹਨ। ਦੋਵਾਂ ਦੇ ਪ੍ਰਸ਼ੰਸਕ ਪਿਆਰੀਆਂ ਤਸਵੀਰਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ, ਜੋ ਵਿਰਾਟ ਤੇ ਅਨੁਸ਼ਕਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਅਨੁਸ਼ਕਾ ਤੇ ਵਿਰਾਟ ਨੇ ਇਕੱਠੇ ਐਲਾਨ ਕੀਤਾ ਕਿ ਉਹ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਤੋਂ ਬਾਅਦ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ। ਕੁਝ ਦਿਨ ਪਹਿਲਾਂ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਮਨਮੋਹਕ ਤਸਵੀਰ ਸ਼ੇਅਰ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਬੱਚਾ ਜਨਵਰੀ 2021 ਵਿਚ ਦੁਨੀਆ 'ਚ ਆਉਣ ਵਾਲਾ ਹੈ। ਹੁਣ ਅਨੁਸ਼ਕਾ ਨੇ ਆਪਣੀ ਬੇਬੀ ਬੰਪ ਦੀ ਇਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ ਤੇ ਪੋਸਟ 'ਤੇ ਵਿਰਾਟ ਦੀ ਟਿੱਪਣੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇੰਝ ਲੱਗਦਾ ਹੈ ਕਿ ਇਹ ਤਸਵੀਰ ਸਮੁੰਦਰ ਤਟ ਦੇ ਕੋਲ ਲਈ ਗਈ ਹੈ। ਤਸਵੀਰ ਵਿਚ ਅਨੁਸ਼ਕਾ ਤਿਰਛੀ ਖੜ੍ਹੀ ਹੈ। ਫੋਟੋ ਕੈਪਸ਼ਨ ਵਿਚ ਅਨੁਸ਼ਕਾ ਨੇ ਬੱਚੇ ਦੇ ਜਨਮ ਦਾ ਅਨੁਭਵ ਕਰਨ ਬਾਰੇ ਲਿਖਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.