ਬੀਜਿੰਗ, 14 ਸਤੰਬਰ, ਹ.ਬ. : ਚੀਨ ਦੇ ਰੱÎਖਿਆ ਮੰਤਰਾਲੇ ਨੇ ਰਾਸ਼ਟਰਪਤੀ ਜਿਨਪਿੰਗ ਦੀ ਵਿਸਤਾਰਵਾਦੀ ਸੋਚ ਅਤੇ ਮਹਾਸ਼ਕਤੀ ਬਣਨ ਦੀ ਹੋੜ ਨੂੰ ਲੈ ਕੇ ਆਈ ਅਮਰੀਕੀ ਰੱਖਿਆ ਵਿਭਾਗ ਦੀ ਰਿਪੋਰਟ ਦੀ ਕਾਫੀ ਆਲੋਚਨ ਕੀਤੀ ਹੈ। ਅਮਰੀਕਾ 'ਤੇ ਪਲਟਵਾਰ ਕਰਦੇ ਹੋਏ ਰੱਖਿਆ ਮੰਤਰਾਲੇ ਨੇ ਵਾਸ਼ਿੰਗਟਨ ਨੂੰ ਕੌਮਾਂਤਰੀ ਵਿਵਸਥਾ ਅਤੇ ਵਿਸ਼ਵ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਦੱਸ ਦੇਈਏ ਕਿ ਅਮਰੀਕੀ ਰੱਖਿਆ ਵਿਭਾਗ ਨੇ ਚੀਨ ਦੀ ਸੈÎਨਿਕ ਹੋੜ ਨੂੰ ਲੈ ਕੇ ਦੋ  ਸਤੰਬਰ ਨੂੰ ਸੰਸਦ ਵਿਚ ਇੱਕ ਰਿਪੋਰਟ ਪੇਸ਼ ਕੀਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਚੀਨ ਦੇ ਵਧਦੇ ਪ੍ਰਭਾਵ  ਨਾਲ ਨਾ ਸਿਰਫ਼ ਅਮਰੀਕਾ ਦੇ ਕੌਮੀ ਹਿਤ ਪ੍ਰਭਾਵਤ ਹੋਣਗੇ ਬਲਕਿ ਕੌਮਾਂਤਰੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋਵੇਗਾ।  ਰੱਖਿਆ ਮੰਤਰਾਲੇ ਮੁਤਾਬਕ ਕਰਨਲ ਵੂ ਕਿਆਨ ਨੇ ਕਿਹਾ ਕਿ ਰਿਪੋਰਟ ਪੀਪੁਲਸ ਲਿਬਰੇਸ਼ਨ ਆਰਮੀ ਅਤੇ 140 ਕਰੋੜ ਲੋਕਾਂ ਦੇ ਵਿਚ ਸਬੰਧਾਂ ਦੀ ਇੱਕ ਗਲਤ ਤਸਵੀਰ ਪੇਸ਼ ਕਰਦੀ ਹੈ। ਪਿਛਲੇ ਕਈ ਸਾਲਾਂ ਦੌਰਾਨ ਘਟਨਾ ਕ੍ਰਮਾਂ ਨੂੰ ਦੇਖੀਏ ਤਾਂ ਪਤਾ ਚਲਦਾ ਹੈ ਕਿ ਖੇਤਰੀ  ਅਸ਼ਾਂਤੀ ਦੇ ਲਈ ਪੂਰੀ ਤਰ੍ਹਾਂ ਅਮਰੀਕਾ ਜ਼ਿੰਮੇਵਾਰ ਹੈ। ਉਹ ਨਾ ਸਿਰਫ ਕੌਮਾਂਤਰੀ ਵਿਵਸਥਾ ਦੀ ਉਲੰਘਣਾ ਕਰਦਾ ਹੈ ਬਲਕਿ ਉਸ ਦੇ ਦੁਆਰਾ ਚੁੱਕੇ ਗਏ ਕਦਮ ਵਿਸ਼ਵ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੁਆਰਾ ਕੀਤੀ ਗਈ ਕਾਰਵਾਈ ਦੇ ਚਲਦਿਆਂ ਪਿਛਲੇ ਦੋ ਦਹਾਕਿਆਂ ਦੌਰਾਨ 8,00,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਅਤੇ ਲੱਖਾਂ ਹੋਰ ਲੋਕਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆ। ਖੁਦ ਦੇ ਅੰਦਰ ਝਾਕਣ ਦੀ ਬਜਾਏ ਅਮਰੀਕਾ ਨੇ ਚੀਨ ਦੇ ਸਬੰਧ ਵਿਚ ਇੱਕ ਤਥਕਥਿਤ ਰਿਪੋਰਟ ਜਾਰੀ  ਕੀਤੀ ਜਿਸ ਵਿਚ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ। ਕਿਆਨ ਨੇ ਕਿਹਾ ਕਿ ਅਸੀਂ ਅਮਰੀਕਾ ਤੋਂ ਚੀਨ ਦੇ ਸੈÎਨਿਕ ਨਿਰਮਾਣ ਨੂੰ ਨਿਰਪੱਖ ਤਰੀਕੇ ਨਾਲ ਦੇਖਣ ਅਤੇ ਝੂਠੇ ਬਿਆਨ ਅਤੇ ਰਿਪੋਰਟਰਾਂ 'ਤੇ ਰੋਕ ਲਾਉਣ ਦੀ ਅਪੀਲ ਕਰਦੇ ਹਨ। ਨਾਲ ਹੀ ਦੁਵੱਲੇ ਸੈਨਿਕ ਸੰਬਧਾਂ 'ਤੇ ਸਕਾਰਾਤਮਕ ਕਾਰਵਾਈ ਦੇ ਲਈ ਕਹਿੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.