ਗਰੇਟਰ ਟੋਰਾਂਟੋ ਏਰੀਆ ਤੋਂ ਸਡਬਰੀ ਤੱਕ ਪੈਂਡਾ ਕੀਤਾ ਤੈਅ

ਟੋਰਾਂਟੋ, 14 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ 25 ਤੋਂ ਵੱਧ ਮੈਂਬਰਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਫਰੰਟਲਾਈਨ ਕਾਮਿਆਂ ਦੀ ਪ੍ਰਸ਼ੰਸਾ ਲਈ ਇੱਕ ਮੋਟਰਸਾਈਕਲ ਰੈਲੀ ਕੱਢੀ। ਇਸ ਦੌਰਾਨ ਉਨ•ਾਂ ਨੇ ਗਰੇਟਰ ਟੋਰਾਂਟੋ ਏਰੀਆ ਤੋਂ ਸਡਬਰੀ ਤੱਕ ਦਾ ਪੈਂਡਾ ਤੈਅ ਕੀਤਾ। ਰੈਲੀ ਦੌਰਾਨ ਇਹ ਸਿੱਖ ਓਪੀਪੀ ਸਟੇਸ਼ਨ, ਹੈਲਥ ਸਾਇੰਸ ਨੌਰਥ ਅਤੇ ਸਿਟੀ ਹਾਲ ਵਿਖੇ ਰੁਕੇ, ਜਿੱਥੇ ਇਨ•ਾਂ ਨੇ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਹੈਲਥ ਸਾਇੰਸਜ਼ ਨੌਰਥ ਦੇ ਸਟਾਫ਼, ਗਰੇਟਰ ਸਡਬਰੀ ਪੁਲਿਸ ਅਤੇ ਗਰੇਟਰ ਸਡਬਰੀ ਅੱਗ ਬੁਝਾਊ ਵਿਭਾਗ ਨੂੰ ਤਖ਼ਤੀਆਂ ਭੇਟ ਕੀਤੀਆਂ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਸਾਰਜੈਂਟ ਡੈਰੀਅਲ ਐਡਮਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅੱਜ ਦਾ ਸਮਾਂ ਕਾਫ਼ੀ ਨਾਜ਼ੁਕ ਚੱਲ ਰਿਹਾ ਹੈ। ਇਸ ਸਮੇਂ 'ਚ ਫਰੰਟ ਲਾਈਨ ਕਾਮੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਫਰੰਟ ਲਾਈਨ ਕਾਮਿਆਂ ਦੀ ਪ੍ਰਸ਼ੰਸਾ ਕਰਨ ਲਈ ਹੀ ਸਿੱਖਾਂ ਨੇ ਅੱਜ ਮੋਟਰਸਾਈਕਲ ਰੈਲੀ ਕੱਢੀ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ। ਰੈਲੀ ਦੌਰਾਨ ਸਡਬਰੀ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ।

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.