ਦੂਰਸੰਚਾਰ ਮੰਤਰਾਲੇ ਵੱਲੋਂ ਕੀਤੀ ਗਈ ਕਾਰਵਾਈ

ਨਵੀਂ ਦਿੱਲੀ, 14 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਆਪਣੇ ਯੂ-ਟਿਊਬ ਚੈਨਲ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਸਿੱਖ ਫਾਰ ਜਸਟਿਸ ਦੇ ਸਰਪ੍ਰਸਤ ਖਾੜਕੂ ਗੁਰਪਤਵੰਤ ਸਿੰਘ ਪੰਨੂ ਦੇ ਚੈਨਲ ਨੂੰ ਦੂਰਸੰਚਾਰ ਮੰਤਰਾਲੇ ਨੇ ਪੂਰੀ ਤਰ•ਾਂ ਬਲੌਕ ਕਰ ਦਿੱਤਾ ਹੈ। ਇਸ ਚੈਨਲ 'ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਇਸ ਚੈਨਲ ਦੇ ਵੀਡੀਓ ਭਾਰਤ ਵਿੱਚ ਉਨ•ਾਂ ਲੋਕਾਂ ਨੂੰ ਨਜ਼ਰ ਆ ਰਹੇ ਸਨ, ਜਿਨ•ਾਂ ਲੋਕਾਂ ਨੇ ਇਹ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਸੀ। ਹੁਣ ਇਸ ਚੈਨਲ ਨੂੰ ਪੂਰੀ ਤਰ•ਾਂ ਬਲੌਕ ਕਰ ਦਿੱਤਾ ਗਿਆ ਹੈ। ਦਰਅਸਲ 15 ਅਗਸਤ ਤੋਂ ਪਹਿਲਾਂ ਪੰਨੂ ਨੇ ਚੈਨਲ 'ਤੇ ਵੀਡੀਓ ਜਾਰੀ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਂਦੇ ਹੋਏ ਡੀਸੀ ਦਫ਼ਤਰਾਂ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਕਿਹਾ ਸੀ। ਇਸ ਦੇ ਬਦਲੇ ਮੋਟੀ ਰਕਮ ਦੇਣ ਦਾ ਲਾਲਚ ਦਿੱਤਾ ਗਿਆ ਸੀ। ਪੰਨੂ ਨੇ ਵੀਡੀਓ ਰਾਹੀਂ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਵਾਲੇ ਨੂੰ ਸਵਾ ਲੱਖ ਡਾਲਰ ਦੇਣ ਦਾ ਵੀ ਲਾਲਚ ਦਿੱਤਾ ਗਿਆ ਸੀ। ਵੀਡੀਓ ਦੇਖਣ ਮਗਰੋਂ ਗੁਮਰਾਹ ਹੋਏ ਨੌਜਵਾਨਾਂ ਨੇ ਮੋਗਾ ਸਣੇ ਕੁਝ ਸਥਾਨਾਂ 'ਤੇ ਝੰਡਾ ਠਹਿਰਾਉਣ ਦੀਆਂ ਘਟਨਾਵਾਂ ਕੀਤੀਆਂ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਜਾਂਚ ਵਿੱ ਸਾਹਮਣੇ ਆਇਆ ਕਿ ਭਾਰਤ ਵਿੱਚ ਪੰਨੂ ਦਾ ਯੂ-ਟਿਊਬ ਚੈਨਲ ਉਨ•ਾਂ ਲੋਕਾਂ ਨੂੰ ਨਜ਼ਰ ਆ ਰਿਹਾ ਸੀ, ਜਿਨ•ਾਂ ਨੇ ਇਸ ਨੂੰ ਸਬਸਕ੍ਰਾਈਬ ਕੀਤਾ ਹੋਇਆ ਸੀ। ਇਹ ਸੂਚਨਾ ਜਦੋਂ ਦੂਰਸੰਚਾਰ ਮੰਤਰਾਲੇ ਤੱਕ ਪੁੱਜੀ ਤਾਂ ਉਸ ਨੇ ਪੰਨੂ ਦੇ ਚੈਨਲ ਨੂੰ ਪੂਰੀ ਤਰ•ਾਂ ਬਲੌਕ ਕਰ ਦਿੱਤਾ। ਇਹ ਵੀ ਦੋਸ਼ ਲੱਗੇ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਸਿੱਖ ਫਾਰ ਜਸਟਿਸ ਵੱਲੋਂ ਟਰੇਨਾਂ ਰੋਕਣ ਲਈ ਉਕਸਾਇਆ ਗਿਆ ਸੀ। ਇਹ ਸੂਚਨਾ ਜਦੋਂ ਕੇਂਦਰ ਤੱਕ ਪੁੱਜੀ ਤਾਂ ਉਸ ਦਾ ਅਸਰ ਪੰਨੂ ਦੇ ਚੈਨਲ ਨੂੰ ਬਲੌਕ ਕਰਨ ਦੇ ਰੂਪ ਵਿੱਚ ਸਾਹਮਣੇ ਆਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.