ਚੰਡੀਗੜ, 14 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਚੰਡੀਗੜ• ਦੇ ਸੈਕਟਰ-26 ਵਿੱਚ ਭੀੜ ਘਟਾਊਣ ਲਈ ਸਬਜ਼ੀ ਮੰਡੀ ਨੂੰ ਹਾਲ ਹੀ ਵਿੱਚ ਸੈਕਟਰ-17 ਦੇ ਬੱਸ ਅੱਡੇ 'ਤੇ ਆਰਜ਼ੀ ਤੌਰ 'ਤੇ ਸ਼ਿਫਟ ਕੀਤਾ ਗਿਆ ਸੀ। ਹੁਣ ਇਸ ਸਬਜ਼ੀ ਮੰਡੀ ਨੂੰ ਮੁੜ ਸੈਕਟਰ-26 ਵਿੱਚ ਵਾਪਸ ਲਿਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ 15 ਸਤੰਬਰ ਤੋਂ ਸੈਕਟਰ-26 ਵਿੱਚ ਸਬਜ਼ੀ ਮੰਡੀ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ। ਯੂਟੀ ਪ੍ਰਸ਼ਾਸਨ ਨੇ ਮੰਡੀ ਵਿੱਚ ਭੀੜ 'ਤੇ ਕਾਬੂ ਪਾਉਣ ਲਈ ਫਲ ਅਤੇ ਸਬਜ਼ੀਆਂ ਦੀ ਕੇਵਲ ਥੋਕ ਵਿਕਰੀ ਨੂੰ ਹੀ ਪ੍ਰਵਾਨਗੀ ਦਿੱਤੀ ਹੈ, ਜਦਕਿ ਪਰਚੂਨ ਵਿਕਰੀ 'ਤੇ ਪਾਬੰਦੀ ਰਹੇਗੀ। ਯੂਟੀ ਪ੍ਰਸ਼ਾਸਨ ਵੱਲੋਂ 16 ਸਤੰਬਰ ਤੋਂ ਅੰਤਰਰਾਜੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ ਸੈਕਟਰ-17 ਬੱਸ ਅੱਡੇ ਦੀ ਵਰਤੋਂ ਹੁਣ ਬੱਸਾਂ ਲਈ ਕੀਤੀ ਜਾਵੇਗੀ। ਇਸੇ ਕਰਕੇ ਸਬਜ਼ੀ ਮੰਡੀ ਨੂੰ ਮੁੜ ਸੈਕਟਰ-26 'ਚ ਸ਼ਿਫਟ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਸਬਜ਼ੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਕਰਕੇ 14 ਸਤੰਬਰ ਨੂੰ ਮੰਡੀ ਦੀ ਥਾਂ ਤਬਦੀਲੀ ਦਾ ਕੰਮ ਮੁਕੰਮਲ ਕਰ ਕੇ 15 ਸਤੰਬਰ ਤੋਂ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰਸ਼ਾਸਨ ਦੇ ਫ਼ੈਸਲੇ ਮਗਰੋਂ ਦੁਕਾਨਦਾਰਾਂ ਨੇ ਵੀ ਦੁਕਾਨਾਂ ਸ਼ਿਫਟ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਚੰਡੀਗੜ• ਪ੍ਰਸ਼ਾਸਨ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮੰਡੀ ਵਿੱਚ ਭੀੜ 'ਤੇ ਕਾਬੂ ਪਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਡੀ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਅਤੇ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.