ਪਠਾਨਕੋਟ, 15 ਸਤੰਬਰ, ਹ.ਬ. : ਜ਼ਿਲ੍ਹੇ ਦੇ ਮਾਧੋਪੁਰ ਦੇ ਥਾਰਿਅਲ ਪਿੰਡ ਵਿਚ ਲੁੱਟ ਅਤੇ ਹੱਤਿਆ ਦੇ ਚਰਚਿਤ ਮਾਮਲੇ ਵਿਚ ਮੁਲਜ਼ਮਾਂ ਦੀ ਭਾਲ ਵਿਚ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਰਾਜਸਥਾਨ ਦੇ ਝੁੰਝੁਨ ਜ਼ਿਲ੍ਹੇ ਦੇ ਚਿੜਾਵਾ ਖੇਤਰ ਵਿਚ ਛਾਪਾ ਮਾਰ ਕੇ ਦੋ ਸ਼ੱਕੀ ਰੇਹਾਨ ਅਤੇ ਰਿਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਦ ਕਿ ਇਨ੍ਹਾਂ ਦਾ Îਇੱਕ ਸਾਥੀ ਅਸਲਮ ਫਰਾਰ ਹੋ ਗਿਆ। ਮੁਲਜ਼ਮ ਖਾਨਾਬਦੋਸ਼ ਡੇਰਿਆਂ ਵਿਚ ਰਹਿ ਰਹੇ ਸੀ। ਇਹ ਮਾਮਲਾ ਕ੍ਰਿਕਟਰ ਸੁਰੇਸ਼ ਰੈਨਾ ਦੇ ਪਰਵਾਰ ਨਾਲ ਜੁੜਿਆ ਹੈ।
ਬਦਮਾਸ਼ਾਂ ਨੇ 19 ਅਗਸਤ ਦੀ ਰਾਤ ਥਾਰਿਆਲ ਪਿੰਡ ਵਿਚ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਵਿਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਦਮਾਸ਼ਾਂ ਨੇ ਪਰਵਾਰ ਦੇ ਮੈਂਬਰਾਂ ਨੂੰ ਨਸ਼ੀਲਾ ਪਦਾਰਥ ਖੁਆਇਆ ਅਤੇ ਫੇਰ ਉਨ੍ਹਾਂ 'ਤੇ ਹਥੌੜੇ ਨਾਲ ਹਮਲਾ ਕੀਤਾ। ਇਸ ਘਟਨਾ ਵਿਚ 60 ਸਾਲਾ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ ਜਦ ਕਿ ਉਨ੍ਹਾਂ ਦੀ 55 ਸਾਲਾ ਪਤਨੀ ਆਸ਼ਾ ਰਾਣੀ ਤੇ 80 ਸਾਲਾ ਮਾਂ ਸੱਤਿਆ ਦੇਵੀ ਤੇ 32 ਸਾਲਾ ਪੁੱਤਰ ਕੌਸ਼ਲ ਅਤੇ ਅਪਿਨ ਕੁਮਾਰ ਜ਼ਖਮੀ ਹੋ ਗਏ ਸੀ। ਇਲਾਜ ਦੌਰਾਨ ਕੌਸ਼ਲ ਕੁਮਾਰ ਦੀ ਵੀ ਮੌਤ ਹੋ ਗਈ ਸੀ। 25 ਦਿਨ ਤੋਂ ਪੁਲਿਸ ਮਾਮਲੇ ਦੀ ਛਾਣਬੀਛ ਕਰ ਰਹੀ ਸੀ ਦੋ ਦਿਨ ਪਹਿਲਾਂ ਪੁਲਿਸ ਨੂੰ ਥਰਿਆਲ ਪਿੰਡ ਦੇ ਮੁਤਫਕਰਾ ਦੇ ਖੇਤ ਵਿਚ ਇੱਕ ਮੋਬਾਈਲ ਮਿਲਿਆ ਜਿਸ ਵਿਚ 3 ਸ਼ੱਕੀ ਨੰਬਰ ਮਿਲੇ। ਇਨ੍ਹਾਂ ਨੰਬਰਾਂ ਦੀ ਲੋਕੇਸ਼ਨ ਰਾਜਸਥਾਨ ਦੇ ਝੁੰਝੁਨ ਦੇ ਆਸ ਪਾਸ ਆਉਣ 'ਤੇ ਜ਼ਿਲ੍ਹਾ ਪੁਲਿਸ ਤੋਂ 40 ਪੁਲਿਸ ਜਵਾਨਾਂ ਦੀ ਟੀਮ ਝੁੰਝੁਨ ਪਹੁੰਚੀ ਅਤੇ ਸੁਲਤਾਨਾ, ਕਿਸ਼ੋਰਪੁਰਾ, ਕਿਠਾਣਾ-ਅਮਰਪੁਰਾ ਇਲਾਕੇ ਵਿਚ ਛਾਪੇਮਾਰੀ ਕੀਤੀ। ਜਿੱਥੇ ਪਦਮਪੁਰਾ-ਚਨਾਨਾ ਰੋਡ 'ਤੇ ਪੈਟਰੋਲ ਪੰਪ ਦੇ ਕੋਲ ਅਤੇ ਅਮਰਪੁਰਾ ਰੋਡ ਦੇ ਇੱਕ ਖੇਤ ਵਿਚ ਦੋ ਸ਼ੱਕੀਆਂ ਨੂੰ ਫੜਿਆ। ਪੁਲਿਸ ਹੁਣ ਇਨ੍ਹਾਂ ਅਪਣੇ ਨਾਲ  ਲੈ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.