50 ਲੋਕਾਂ ਦੇ ਇਕੱਠੇ ਹੋਣ ਦੀ ਪਾਬੰਦੀ ਦੇ ਬਾਵਜੂਦ ਹਜ਼ਾਰਾਂ ਲੋਕ ਪੁੱਜੇ
ਵਾਸ਼ਿੰਗਟਨ, 15 ਸਤੰਬਰ, ਹ.ਬ. : ਅਮਰੀਕੀ  ਰਾਸ਼ਟਰਪਤੀ ਟਰੰਪ ਨੇ ਨੇਵਾਦਾ ਦੇ ਇੱਕ ਮੈਨੂਫੈਕਚਰਿੰਗ ਪਲਾਂਟ ਵਿਚ ਪਹਿਲੀ Îਇੰਡੋਰ ਰੈਲੀ ਕੀਤੀ। ਇੱਥੇ ਸੂਬਾ ਸਰਕਾਰ ਵਲੋਂ ਕਿਸੇ ਵੀ ਇੰਡੋਰ ਪਲੇਸ 'ਤੇ 50 ਤੋਂ ਜ਼ਿਆਦਾ ਲੋਕਾਂ ਦੇ ਜੁਟਣ 'ਤੇ ਪਾਬੰਦੀ ਹੈ। ਟਰੰਪ ਨੇ ਸੂਬੇ ਦੇ ਇਸ ਨਿਯਮ ਨੂੰ ਤੋੜਿਆ। ਰਾਤ ਵੇਲੇ ਹੋਈ ਇਸ ਰੈਲੀ ਵਿਚ ਹਜ਼ਾਰਾਂ ਸਮਰਥਕ ਪੁੱਜੇ। ਇਨ੍ਹਾਂ ਵਿਚੋਂ ਜ਼ਿਆਦਾਤਰ ਬਗੈਰ ਕਿਸੇ ਮਾਸਕ ਲਾਏ ਪੁੱਜੇ ਸੀ। ਰੈਲੀ ਦੇ ਆਯੋਜਨ ਸਥਾਨ 'ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਾਉਣ ਦੀ ਕੋਸ਼ਿਸ਼ ਤੱਕ ਨਜ਼ਰ ਨਹੀਂ ਆਈ। ਟਰੰਪ ਕੈਂਪੇਨ ਦੇ ਨਾਅਰੇ ਲਿਖੇ ਟੋਪੀਆਂ ਪਾਈ ਸਮਰਥਕ ਫੋਲਡਿੰਗ ਚੇਅਰ 'ਤੇ ਆਸ ਪਾਸ ਬੈਠੇ ਸੀ।
ਜਿਸ ਐਕਸਟ੍ਰੀਮ ਮੈਨੂਫੈਕਚਰਿੰਗ ਪਲਾਂਟ ਵਿਚ ਰੈਲੀ ਹੋਈ ਉਸ ਦੀ ਵੈਬਸਾਈਟ ਮੁਤਾਬਕ, ਪਲਾਂਟ ਵਿਚ ਨਾ ਤਾਂ ਮੀÎਟਿੰਗ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਨਾ ਹੀ 10 ਤੋਂ ਜ਼ਿਆਦਾ ਲੋਕਾਂ ਦੇ ਜੁਟਣ ਦੀ ਆਗਿਆ ਹੈ।  ਰੈਲੀ ਵਿਚ ਸ਼ਾਮਲ ਹੋਣ ਦੇ ਲਈ ਪਲਾਂਟ ਦੇ ਅੰਦਰ ਜਗ੍ਹਾ ਨਾ ਮਿਲਣ ਕਾਰਨ ਕਈ ਲੋਕ ਬਾਹਰ ਖੜ੍ਹੇ ਨਜ਼ਰ ਆਏ। ਇਨ੍ਹਾਂ ਵਿਚੋਂ ਕੁਝ ਤਾਂ ਅਜਿਹੇ ਸੀ ਜੋ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪੁੱਜੇ। ਟਰੰਪ ਨੇ ਇਸ ਰੈਲੀ ਵਿਚ ਨੇਵਾਦਾ ਵਿਚ ਰਹਿਣ ਵਾਲੇ ਲੈਟਿਨ ਅਮਰੀਕੀ ਦੇਸ਼ਾਂ ਦੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਭਾਸ਼ਣ ਵਿਚ ਟਰੰਪ ਨੇ ਬਿਡੇਨ ਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ।  ਉਨ੍ਹਾਂ 'ਤੇ ਪੁਲਿਸ ਦੇ ਖ਼ਿਲਾਫ਼ ਖਤਰਨਾਕ ਜੰਗ ਛੇੜਨ ਦਾ ਝੂਠਾ ਦੋਸ਼ ਲਾਇਆ। ਟਰੰਪ ਨੇ ਬਿਡੇਨ 'ਤੇ ਤੰਜ ਕਸਦੇ ਹੋਏ ਕਿਹਾ ਕਿ ਉਨ੍ਹਾਂ  ਗੋਲੀ ਮਾਰੀ ਗਈ ਹੈ ਅਤੇ ਸਾਰੇ ਇਸ ਗੱਲ ਨੂੰ ਜਾਣਦੇ ਹਨ। ਐਨਾ ਸੁਣਦੇ ਹੀ ਉਥੇ ਮੌਜੂਦ ਟਰੰਪ ਸਮਰਥਕਾਂ ਦੀ ਭੀੜ ਉਤਸ਼ਾਹਤ ਹੋ ਕੇ ਚਿਲਾਉਣ ਲੱਗੀ।  ਇਸ ਦੌਰਨ ਇੱਕ ਪ੍ਰਦਰਸ਼ਨਕਾਰੀ ਨੇ ਟਰੰਪ ਦਾ ਭਾਸ਼ਣ ਰੋਕਣ ਦੀ ਕੋਸ਼ਿਸ਼ ਕੀਤੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.