ਹਮਲੇ ਦੌਰਾਨ ਡੀਐਸਪੀ ਸਣੇ ਪੁਲਸ ਮੁਲਾਜ਼ਮ ਫੱਟੜ
ਰੋਪੜ, 15 ਸਤੰਬਰ, ਹ.ਬ. :  ਸ੍ਰੀ ਚਮਕੌਰ ਸਾਹਿਬ 'ਚ ਨਾਜਾਇਜ਼ ਕਬਜ਼ੇ ਨੂੰ ਜਦੋਂ ਜੇ. ਸੀ. ਬੀ. ਮਸ਼ੀਨ ਨਾਲ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਰਹਿੰਦੇ ਪਰਿਵਾਰਾਂ ਵਲੋਂ ਪੱਥਰਬਾਜ਼ੀ ਕੀਤੀ ਗਈ। ਇਸ ਦੌਰਾਨ ਡੀ. ਐਸ. ਪੀ.  ਸੁਖਜੀਤ ਸਿੰਘ ਵਿਰਕ  ਸਣੇ ਪੰਜ ਪੁਲਿਸ ਮੁਲਾਜ਼ਮ ਫੱਟੜ ਹੋ ਗਏ।  ਸਥਾਨਕ ਸੰਧੂਆ ਚੌਕ ਨੇੜੇ ਐੱਸ. ਡੀ. ਹਾਈ ਸਕੂਲ ਵਾਲੇ ਮੈਦਾਨ ਵਿਚ ਸ਼ਹਿਰ ਦੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਲੈ ਕੇ ਸ੍ਰੀ ਚਮਕੌਰ ਸਾਹਿਬ ਨਗਰ ਪੰਚਾਇਤ ਵਲੋਂ ਉਕਤ ਮੈਦਾਨ ਵਾਲੀ ਥਾਂ ਵਿਚ ਬੈਠੇ ਦਰਜਨ ਦੇ ਕਰੀਬ ਪਰਿਵਾਰਾਂ ਦੇ ਮਕਾਨਾਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਜਦੋਂ ਢਾਹੁਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਰਹਿੰਦੇ ਪਰਿਵਾਰਾਂ ਵਲੋਂ ਪੱਥਰਬਾਜ਼ੀ ਕੀਤੀ ਗਈ। ਇਸ ਦੌਰਾਨ ਇੱਥੋਂ ਦੇ ਡੀ. ਐਸ. ਪੀ. ਜ਼ਖ਼ਮੀ ਸੁਖਜੀਤ ਸਿੰਘ ਵਿਰਕ  ਸਮੇਤ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇੰਨਾ ਹੀ ਨਹੀਂ, ਲੋਕਾਂ ਵਲੋਂ ਜੇ. ਸੀ. ਬੀ. ਮਸ਼ੀਨ ਦੀ ਭੰਨਤੋੜ ਵੀ ਕੀਤੀ ਗਈ। ਉਕਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ ਅਤੇ ਕਈ ਪਰਿਵਾਰਾਂ ਦੇ ਨਾਂਅ 'ਤੇ ਮੀਟਰ ਵੀ ਲੱਗੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਹਾਲਾਤ ਵਿਚ ਇੱਥੋਂ ਨਹੀਂ ਹਟਣਗੇ। ਉਧਰ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਨੇ ਕਿਹਾ ਕਿ ਉਕਤ ਪਰਿਵਾਰ ਨਾਜਾਇਜ਼ ਤੌਰ 'ਤੇ ਕਾਬਜ਼ ਹਨ ਅਤੇ ਇਹ ਜ਼ਮੀਨ ਨਗਰ ਪੰਚਾਇਤ ਦੇ ਨਾਂਅ 'ਤੇ ਹੈ। ਨਗਰ ਪੰਚਾਇਤ ਵਲੋਂ ਇਨ੍ਹਾਂ ਪਰਿਵਾਰਾਂ ਨੂੰ 13 ਸਤੰਬਰ ਤੱਕ ਥਾਂ ਖਾਲੀ ਕੀਤੇ ਜਾਣ ਦਾ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ। ਪੱਥਰਬਾਜੀ ਦੌਰਾਨ ਜ਼ਖ਼ਮੀ ਹੋਏ ਡੀਐਸਪੀ ਅਤੇ ਪੁਲੀਸ ਮੁਲਾਜ਼ਮਾਂ ਦੇ ਮਾਮਲੇ ਵਿੱਚ ਥਾਣਾ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਪੱਥਰਬਾਜ਼ਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.