ਵਾਸ਼ਿੰਗਟਨ, 15 ਸਤੰਬਰ, ਹ.ਬ. : ਅਮਰੀਕਾ ਵਿਚ ਚੋਣ ਸਰਗਰਮੀ ਦੇ ਵਿਚਾਲੇ ਰਾਸ਼ਟਰਪਤੀ ਟਰੰਪ ਨੂੰ ਝਟਕਾ ਲੱਗਾ ਹੈ। ਅਮਰੀਕੀ ਨਿਆ ਵਿਭਾਗ ਨੇ ਟਰੰਪ ਦੇ ਕਾਫੀ ਸਮੇਂ ਤੋਂ ਦੋਸਤ ਰਹੇ ਰੋਜ਼ਰ ਸਟੋਨ ਦੀ ਸਜ਼ਾ ਘੱਟ ਕਰਨ ਦੇ ਫ਼ੈਸਲੇ ਦੀ ਅੰਦਰੂਨੀ ਜਾਂਚ ਦਾ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਵਾਈਟ ਹਾਊਸ ਵਲੋਂ ਰੋਜ਼ਰ ਸਟੋਨ ਦੀ ਸਜ਼ਾ ਘੱਟ ਕਰ ਦਿੱਤੀ  ਗਈ ਸੀ। ਦੱਸ ਦੇਈਏ ਕਿ ਟਰੰਪ ਨੇ ਇਸੇ ਸਾਲ ਜੁਲਾਈ ਵਿਚ 2016 ਦੇ ਅਮਰੀਕੀ ਚੋਣਾਂ ਵਿਚ ਰੂਸੀ ਦਖ਼ਲ ਦੀ ਜਾਂਚ ਕਰਨ ਵਾਲੇ ਕਾਨੂੰਨੀ ਮਾਹਰਾਂ ਦੇ ਸਾਹਮਣੇ ਝੂਠ ਬੋਲਣ ਅਤੇ ਗਵਾਹਾਂ  ਨੂੰ ਪ੍ਰਭਾਵਤ ਕਰਨ ਦੇ ਲਈ ਦੋਸ਼ੀ ਠਹਿਰਾਏ ਗਏ ਅਪਣੇ ਦੋਸਤ ਅਤੇ ਸਲਾਹਕਾਰ ਰੋਜ਼ਰ ਸਟੋਨ ਦੀ ਸਜ਼ਾ ਨੂੰ ਘੱਟ ਕਰਨ ਲਈ ਕਿਹਾ ਸੀ।
67 ਸਾਲ ਦੇ ਰੋਜ਼ਰ ਨੂੰ ਜੌਰਜੀਆ ਦੇ ਜੇਸਪ ਵਿਚ ਸਥਿਤ ਫੈਡਰਲ ਜੇਲ੍ਹ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਇੱਥੇ ਉਨ੍ਹਾਂ ਤਿੰਨ ਸਾਲ ਅਤੇ ਚਾਰ ਮਹੀਨੇ ਦੀ ਸਜ਼ਾ ਕੱਟਣੀ ਸੀ। ਉਨ੍ਹਾਂ ਇਹ ਸਜ਼ਾ 2016 ਦੀ ਰਾਸ਼ਟਰਪਤੀ ਚੋਣ ਵਿਚ  ਰੂਸੀ ਦਖ਼ਲ ਨੂੰ ਲੈ ਕੇ ਜਾਂਚਕਾਰਾਂ ਦੇ ਸਾਹਮਣੇ ਝੂਠ ਬੋਲਣ ਨੂੰ ਲੈ ਕੇ ਸੁਣਾਈ ਗਈ ਸੀ। ਲੇਕਿਨ ਰਾਸ਼ਟਰਪਤੀ ਨੇ Îਇਹ ਸਜ਼ਾ ਘੱਟ ਕਰ ਦਿੱਤੀ ਸੀ। ਟਰੰਪ ਦੇ ਨਾਲ ਅਨੁਭਵੀ ਰਿਪਬਲਿਕਨ ਦੀ ਦੋਸਤੀ ਦਹਾਕਿਆਂ ਪਹਿਲਾਂ ਦੀ ਹੈ। ਸਟੋਨ ਟਰੰਪ ਦੇ ਕਈ ਸਹਿਯੋਗੀਆਂ ਵਿਚ ਸ਼ਾਮਲ ਸੀ, ਜਿਸ 'ਤੇ ਰਾਬਰਟ ਮੂਲਰ ਦੀ ਜਾਂਚ ਵਿਚ ਦੋਸ਼ ਲਾਏ ਸੀ। ਉਨ੍ਹਾਂ ਨੇ ਟਰੰਪ ਦੀ ਉਮੀਦਵਾਰੀ ਨੂੰ ਬੜਾਵਾ ਦੇਣ ਦੇ ਲਈ 2016 ਵਿਚ ਰੂਸੀ ਦਖ਼ਲ ਦਾ ਦਸਤਾਵੇਜ਼ੀਕਰਣ ਕੀਤਾ ਸੀ। ਵਾਈਟ ਹਾਊਸ ਨੇ ਸਟੋਨ ਦੇ ਲਈ ਘੱਟ ਸਜ਼ਾ ਦਾ ਐਲਾਨ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.