ਪਾਣੀਪਤ, 15 ਸਤੰਬਰ, ਹ.ਬ. : ਇੱਥੇ ਦੇ ਪਿੰਡ ਜਲਮਾਨਾ ਦੇ ਕੋਲ ਵੱਡਾ ਹਾਦਸਾ ਵਾਪਰ ਗਿਆ। ਸਵੇਰੇ ਸੈਰ ਕਰਨ ਨਿਕਲੇ Îਇੱਕ ਪਰਵਾਰ ਨੂੰ ਲੱਗਾ ਕਿ ਯਮੁਨਾ ਵਿਚ ਪਾਣੀ ਦਾ ਪੱਧਰ ਘੱਟ ਹੈ। ਔਰਤ ਨੇ ਸੋਚਿਆ ਇੱਥੇ ਹੀ ਨਹਾ ਲੈਂਦੇ ਹਨ। ਜਿਵੇਂ ਹੀ ਉਹ ਅੰਦਰ ਗਈ ਉਸ ਦੇ ਪਿੱਛੇ ਦੋ ਬੱਚੇ ਵੀ ਅ ਗਏ। ਤਿੰਨੋਂ ਹੀ ਨਦੀ ਵਿਚ ਡੁੱਬ ਗਏ। ਇਨ੍ਹਾਂ ਬਚਾਉਣ ਗਏ ਤਿੰਨ ਹੋਰ ਲੋਕ ਡੁੱਬ ਗਏ। ਹੁਣ ਤੱਕ ਚਾਰ ਜਣਿਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਗੋਤਾਖੋਰ ਬਾਕੀ ਤਿੰਨ ਦੀ ਭਾਲ ਕਰ ਰਹੇ ਹਨ। ਜਲਮਾਨਾ ਪਿੰਡ ਦੇ ਨਾਲ ਕਰਹੰਸ ਅਤੇ ਚੰਦੋਲੀ ਵਿਚ ਹਾਹਾਕਾਰ ਮਚ ਗਈ ਹੈ। ਦੋ ਲੋਕ ਕਰਹੰਸ ਅਤੇ ਚੰਦੌਲੀ ਦੇ ਸੀ।
ਜਲਮਾਨਾ ਪਿੰਡ ਪਾਣੀਪਤ ਵਿਚ ਯਮੁਨਾ ਨਦੀ ਦੇ ਕੋਲ ਹੀ ਲੱਗਦਾ ਹੈ। ਇੱਥੇ ਦੀ ਰਹਿਣ ਵਾਲੀ ਸਰਿਤਾ ਅਪਣੇ ਬੇਟੇ 15 ਸਾਲਾ ਸਾਗਰ ਅਤੇ 13 ਸਾਲਾ ਬੇਟੀ ਪਾਇਲ ਦੇ ਨਾਲ ਨਹਿਰ ਦੇ ਕੋਲ ਸੈਰ ਕਰਨ ਗਈ ਸੀ। ਉਨ੍ਹਾਂ ਦੇ ਨਾਲ  20 ਸਾਲਾ ਸੋਨੀਆ ਵੀ ਸੀ। ਸੋਨੀਆ ਨੇ ਕਿਹਾ ਕਿ ਇੱਥੇ ਪਾਣੀ ਘੱਟ ਹੈ। ਉਹ ਨਹਾਉਣ ਜਾ ਰਹੀ ਹੈ। ਉਸ ਦੇ ਪਿੱਛੇ ਸਾਗਰ ਅਤੇ ਪਾਇਲ ਵੀ ਆ ਗਏ।
ਦੇਖਦੇ ਹੀ ਦੇਖਦੇ ਤਿੰਨੋਂ ਡੁੱਬਣ ਲੱਗੇ। ਇਹ ਦੇਖ ਕੇ ਬੱਚਿਆਂ ਦੀ ਮਾਂ  ਵੀ  ਨਦੀ ਵਿਚ ਕੁੱਦ ਗਈ। ਉਹ ਵੀ ਡੁੱਬਣ ਲੱਗੀ। ਇਸ ਤੋਂ ਬਾਅਦ ਚੰਦੋਲੀ ਦਾ ਨੌਜਵਾਨ ਬਾਦਲ ਅਤੇ ਕਰਹੰਸ ਪਿੰਡ ਦਾ ਇੱਕ ਨੌਜਵਾਨ ਇਨ੍ਹਾਂ ਬਚਾਉਣ ਦੇ ਲਈ ਨਹਿਰ ਵਿਚ ਕੁੱਦ ਗਏ ਪਰ ਕਿਸੇ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਦੋਵੇਂ ਵੀ ਡੁੱਬਣ ਲੱਗੇ। ਆਸ ਪਾਸ ਦੇ ਲੋਕਾਂ ਨੇ ਰੌਲਾ ਪਾ ਦਿੱਤਾ। ਜਦ ਤੱਕ ਗੋਤਾਖੋਰ ਅਤੇ ਪਿੰਡ ਵਾਸੀ ਆਏ ਤਦ ਤੱਕ ਚਾਰੇ ਜਾਣ ਡੁੱਬ ਚੁੱਕੇ ਸੀ। ਚਾਰਾਂ ਦੀ ਲਾਸ਼ਾਂ ਮਿਲ ਚੁੱਕੀਆਂ ਹਨ ਦੋ ਦੀ ਭਾਲ ਜਾਰੀ ਹੈ। ਚੰਦੋਲੀ ਅਤੇ ਕਰਹਾਂਸ ਦੇ ਜਿਹੜੇ ਦੋ ਨੌਜਵਾਨ ਡੁੱਬੇ ਹਨ ਉਹ ਜਲਮਾਨਾ ਵਿਚ ਅਪਣੇ ਰਿਸ਼ਤੇਦਾਰੀ ਵਿਚ ਆਏ ਹੋਏ ਸੀ। ਘਟਨਾ ਤੋਂ ਬਾਹਦ ਦੋਵਾਂ  ਦੇ ਪਿੰਡਾਂ ਵਿਚ ਸੋਗ ਦੀ ਲਹਿਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.