1475 ਟਨ ਹਿਲਸਾ ਮੱਛੀ ਦਾ ਕਰੇਗਾ ਨਿਰਯਾਤ

ਢਾਕਾ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਹਿਲਮਾ ਸਮੱਤੀ ਦੇ ਸ਼ੌਕੀਨ ਲੋਕਾਂ, ਖਾਸਕਰ ਬੰਗਾਲੀਆਂ ਲਈ ਚੰਗੀ ਖ਼ਬਰ ਹੈ। ਬੰਗਲਾਦੇਸ਼ ਵਿੱਚ ਇਸ ਸਾਲ ਦੁਰਗਾ ਪੂਜਾ 'ਤੇ 1475 ਟਨ ਹਿਲਸਾ ਮੱਛੀ ਭਾਰਤ ਨੂੰ ਭੇਜੇਗਾ। ਬੰਗਲਾਦੇਸ਼ ਸਰਕਾਰ ਨੇ 9 ਨਿਰਯਾਤਕਾਂ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ, ਜੋ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬੰਗਲਾਦੇਸ਼ ਦੇ ਵਣਜ ਮੰਤਰਾਲੇ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਵਣਜ ਮੰਤਰਾਲੇ ਦੀ ਉਪ ਸਕੱਤਰ ਨਰਗਿਸ ਮੁਰਸ਼ਿਦਾ ਨੇ ਕਿਹਾ ਕਿ ਇਹ ਭਾਰਤ ਦੇ ਲੋਕਾਂ ਨੂੰ ਦੁਰਗਾ ਪੂਜਾ 'ਤੇ ਸਾਡਾ ਤੋਹਫ਼ਾ ਹੈ। ਉਨ•ਾਂ ਕਿਹਾ ਕਿ ਪਿਛਲੇ ਸਾਲ ਉਨ•ਾਂ ਨੇ ਭਾਰਤ ਨੂੰ 500 ਟਨ ਹਿਲਸਾ ਮੱਛੀ ਭੇਜੀ ਸੀ। ਦੱਸ ਦੇਈਏ ਕਿ ਹਿਲਸਾ ਬੰਗਲਾਦੇਸ਼ ਦੀ ਕੌਮੀ ਮੱਛੀ ਹੈ। ਭਾਰਤ ਵਿੱਚ ਵੱਡੀ ਗਿਣਤੀ 'ਚ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ 'ਤੇ ਇਸ ਦੀ ਖਾਸ ਮੰਗ ਰਹਿੰਦੀ ਹੈ।
ਬੰਗਲਾਦੇਸ਼ ਵਿੱਚ ਇਸ ਦੀ ਕੀਮਤ 850 ਟਕਾ ਤੋਂ ਲੈ ਕ 900 ਟਕਾ ਤੱਕ ਹੈ। ਦੱਸ ਦੇਈਏ ਕਿ ਹੁਗਲੀ ਨਦੀ ਦੇ ਕੰਢੇ 'ਤੇ ਫ਼ੈਲਿਆ ਕਚਰਾ ਅਤੇ ਥਾਂ-ਥਾਂ ਖਿੱਲਰੇ ਪਏ ਜਾਲਾਂ ਦੇ ਚਲਦਿਆਂ ਹਿਲਸਾ ਮੱਛੀਆਂ ਨੇ ਆਪਣਾ ਸਥਾਨ ਬਦਲਣਾ ਸ਼ੁਰੂ ਕਰ ਦਿੱਤਾ ਹੈ। ਬੰਗਾਲ ਦੀਆਂ ਨਦੀਆਂ 'ਚ ਹਿਲਸਾ ਮੱਛੀਆਂ ਦੀ ਆ ਰਹਲੀ ਕਮੀ ਦਾ ਇਹ ਇੱਕ ਵੱਡਾ ਕਾਰਨ ਹੈ। ਇਸ ਕਰਕੇ ਰਿਟੇਲ ਮਾਰਕਿਟ ਵਿੱਚ ਇਨ•ਾਂ ਦੀਆਂ ਕੀਮਤਾਂ 'ਤੇ ਵੀ ਅਸਰ ਪੈ ਰਿਹਾ ਹੈ। ਮਾਹਰਾਂ ਮੁਤਾਬਕ 2002-03 ਵਿੱਚ ਹੁਗਲੀ ਵਿੱਚ 62 ਹਜ਼ਾਰ 600 ਹਿਲਸਾ ਮੱਛੀ ਫੜੀ ਗਈ ਸੀ, ਜਦਕਿ ਡੇਢ ਦਹਾਕੇ ਬਾਅਦ (2017-18 'ਚ) ਇਹ ਗਿਣਤੀ ਘਟ ਕੇ ਅੱਧੀ 27 ਹਜ਼ਾਰ 539 ਰਹਿ ਗਈ ਹੈ। ਜਦਕਿ ਇਸੇ ਸਮੇਂ ਦੌਰਾਨ ਬੰਗਲਾਦੇਸ਼ ਵਿੱਚ ਹਿਲਸਾ ਦੀ ਪਕੜ ਵਧ ਕੇ 1 ਲੱਖ 99 ਹਜ਼ਾਰ 32 ਟਨ ਤੋਂ 5 ਲੱਖ 17 ਹਜ਼ਾਰ ਟਨ ਹੋ ਗਈ ਹੈ। ਅੱਜ ਬੰਗਲਾਦੇਸ਼ ਵਿੱਚ ਲਗਭਗ 75 ਫੀਸਦੀ ਹਿਲਸਾ ਫੜੀ ਜਾ ਰਹੀ ਹੈ, ਜਦਕਿ ਮਿਆਂਮਾਰ ਵਿੱਚ 15 ਅਤੇ ਭਾਰਤ ਤੇ ਬਾਕੀ ਦੇਸ਼ਾਂ ਵਿੱਚ ਇਨ•ਾਂ ਦੀ ਪਕੜ ਸਿਰਫ਼ 5 ਫੀਸਦੀ ਰਹਿ ਗਈ ਹੈ। ਭੌਪਿਕ ਨੇ ਦੱਸਿਆ ਕਿ ਹਿਲਸਾ 30 ਤੋਂ 40 ਫੁੱਟ ਘੱਟ ਡੂੰਘੇ ਪਾਣੀ ਵਿੱਚ ਨਹੀਂ ਵੜਦੀ ਹੈ, ਪਰ ਹੁਗਲੀ ਵਿੱਚ ਫਰੱਕਾ ਬੈਰਾਜ ਅਤੇ ਡ੍ਰੇਜਿੰਗ ਦੀ ਕਮੀ ਕਾਰਨ ਇਸ ਦੀ ਡੂੰਘਾਈ ਘੱਟ ਹੋ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.