ਘਿਨੌਣਾ ਅਪਰਾਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦਾ ਕੀਤਾ ਸਮਰਥਨ

ਇਸਲਾਮਾਬਾਦ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਵਿੱਚ ਵਿਦੇਸ਼ੀ ਮਹਿਲਾ ਨਾਲ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਦੇਸ਼ ਹੀ ਨਹੀਂ ਦੁਨੀਆ ਭਰ ਵਿੱਚ ਆਲੋਚਨਾ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਹਰਕਤ ਵਿੱਚ ਆਏ ਹਨ। ਉਨ•ਾਂ ਨੇ ਬਲਾਤਕਾਰੀਆਂ ਅਤੇ ਛੇੜ-ਛਾੜ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ। ਇਮਰਾਨ ਖਾਨ ਨੇ ਅਜਿਹੇ ਬਲਾਤਕਾਰੀਆਂ ਨੂੰ ਸ਼ਰ•ੇਆਮ ਫਾਂਸੀ ਜਾਂ ਫਿਰ ਉਨ•ਾਂ ਨੂੰ ਨਿਪੁੰਸਕ ਬਣਾਉਣ ਦਾ ਸੁਝਾਅ ਦਿੱਤਾ ਹੈ।
ਇਮਰਾਨ ਖਾਨ ਨੇ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਦਾ ਇੱਕ ਨੈਸ਼ਨਲ ਰਜਿਸਟਰ ਬਣਾਉਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨੀ ਪੀਐਮ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ•ਾਂ ਨੂੰ ਲਗਦਾ ਹੈ ਕਿ ਬਲਾਤਕਾਰੀਆਂ ਨੂੰ ਤੁਰੰਤ ਨਿਪੁੰਸਕ ਬਣਾਉਣ ਦੀ ਲੋੜ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਘੱਟੋ-ਘੱਟ ਬਲਾਤਕਾਰੀਆਂ ਦੀ ਜਬਰਦਸਤੀ ਸਰਜਰੀ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਉਹ ਮੁੜ ਕੇ ਕਿਸੇ ਨਾਲ ਬਲਾਤਕਾਰ ਨਾ ਕਰ ਸਕਣ।
ਇਮਰਾਨ ਖਾਨ ਨੇ ਕਿਹਾ ਕਿ ਬਲਾਤਕਾਰ ਅਤੇ ਜਿਨਸੀ ਅਪਰਾਧਾਂ ਨੂੰ ਲੈ ਕੇ ਇੱਕ ਗ੍ਰੇਡਿੰਗ ਸਿਸਟਮ ਬਣਾਇਆ ਜਾਵੇ। ਇਸ ਵਿੱਚ ਸਭ ਤੋਂ ਘਿਨੌਣਾ ਅਪਰਾਧ ਕਰਨ ਵਾਲੇ ਅਪਰਾਧੀ ਨੂੰ ਅਜਿਹਾ ਬਣਾ ਦਿੱਤਾ ਜਾਵੇ ਕਿ ਉਹ ਦੁਬਾਰਾ ਅਜਿਹਾ ਅਪਰਾਧ ਨਾ ਕਰ ਸਕੇ। ਉਨ•ਾਂ ਅਪਰਾਧੀ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ, ਜਿਸ ਨਾਲ ਦੂਬਿਆਂ ਨੂੰ ਵੀ ਸਬਕ ਮਿਲੇ। ਉਨ•ਾਂ ਨੇ ਬਲਾਤਕਾਰੀਆਂ ਨੂੰ ਸ਼ਰੇ•ਆਮ ਫਾਂਸੀ ਦੇਣ ਦਾ ਵੀ ਸੱਦਾ ਦਿੱਤਾ।
ਦੱਸ ਦੇਈਏ ਕਿ ਪਾਕਿਸਤਾਨ ਵਿੱਚ ਬੱਚਿਆਂ ਦੇ ਸਾਹਮਣੇ ਵਿਦੇਸ਼ੀ ਔਰਤ ਨਾਲ ਸਮੂਹਕ ਬਲਾਤਕਾਰ ਦੀ ਘਟਨਾ ਮਗਰੋਂ ਜਬਰਦਸਤ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਪੀੜਤ ਔਰਤ ਨੂੰ ਹੀ ਇਸ ਦੇ ਲਈ ਜ਼ਿੰਮੇਦਾਰ ਦੱਸ ਦਿੱਤਾ, ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾਹੌਰ ਸਣੇ ਪਾਕਿਸਤਾਨ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਇਸ ਘਟਨਾ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ।
ਇਹ ਘਟਨਾ ਪਾਕਿਸਤਾਨ ਦੇ ਲਾਹੌਰ ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਅਨੁਸਾਰ ਫਰਾਂਸ ਦੀ ਰਹਿਣ ਵਾਲੀ ਇੱਕ ਔਰਤ ਬੀਤੇ ਵੀਰਵਾਰ ਸਵੇਰੇ ਆਪਣੇ ਦੋ ਬੱਚਿਆਂ ਨਾਲ ਲਾਹੌਰ ਤੋਂ ਗੁੱਜਰਾਂਵਾਲਾ ਵੱਲ ਜਾ ਰਹੀ ਸੀ। ਇਸ ਦੌਰਾਨ ਉਸ ਦੀ ਕਾਰ ਅਚਾਨਕ ਬੰਦ ਹੋ ਗਈ। ਹਨੇਰੀ ਰਾਤ ਵਿੱਚ ਔਰਤ ਨੇ ਕਾਰ 'ਚ ਬੈਠ ਕੇ ਮਦਦ ਆਉਣ ਦਾ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ। ਮਹਿਲਾ ਨੇ ਆਪਣੀ ਰਿਪੋਰਟ ਵਿੱਚ ਪੁਲਿਸ ਨੂੰ ਦੱਸਿਆ ਕਿ ਇਸ ਦੌਰਾਨ ਕੁਝ ਲੋਕ ਆਏ ਅਤੇ ਉਨ•ਾਂ ਨੇ ਕਾਰ ਦੀ ਖਿੜਕੀ ਨੂੰ ਤੋੜ ਕੇ ਉਸ ਨੂੰ ਬਾਹਰ ਖਿੱਚ ਲਿਆ। ਇਸ ਤੋਂ ਬਾਅਦ ਬੱਚਿਆਂ ਦੇ ਸਾਹਮਣੇ ਹੀ ਔਰਤ ਨਾਲ ਬਲਾਤਕਾਰ ਕੀਤਾ। ਉਹ ਲੋਕ ਪੀੜਤਾ ਦੇ ਗਹਿਣੇ, ਨਕਦੀ ਅਤੇ ਤਿੰਨ ਏਟੀਐਮ ਕਾਰਡ ਵੀ ਲੈ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.