ਹੁੱਕਾ, ਐਸ਼ਟ੍ਰੇ ਅਤੇ ਦਵਾਈਆਂ ਬਰਾਮਦ

ਨਵੀਂ ਦਿੱਲੀ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਡਰੱਗ ਮਾਮਲੇ ਵਿੱਚ ਰੀਆ ਚੱਕਰਵਰਤੀ ਮੁੰਬਈ ਦੀ ਭਾਏਖਲਾ ਜੇਲ• ਵਿੱਚ ਬੰਦ ਹੈ। ਉਸ ਨੂੰ ਅਜੇ ਫਿਲਹਾਲ 22 ਸਤੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਰੀਆ ਦੀ ਗ੍ਰਿਫ਼ਤਾਰੀ ਮਗਰੋਂ ਐਨਸੀਬੀ ਦੀ ਜਾਂਚ ਲਗਾਤਾਰ ਜਾਰੀ ਹੈ। ਹੁਣ ਖ਼ਬਰ ਹੈ ਕਿ ਸੁਸ਼ਾਂਤ ਦੇ ਫਾਰਮਹਾਊਸ 'ਤੇ ਐਨਸੀਬੀ ਦੀ ਟੀਮ ਨੇ ਛਾਪਾ ਮਾਰਿਆ, ਜਿਸ ਵਿੱਚ ਹੈਰਾਨ ਕਰਨ ਵਾਲੀਆਂ ਚੀਜ਼ਾਂ ਬਰਾਮਦ ਹੋਈਆਂ। ਐਨਸੀਬੀ ਨੇ ਸੁਸ਼ਾਂ ਦੇ ਲੋਨਾਵਲਾ ਸਥਿਤ ਫਾਰਮ ਹਾਊਸ ਤੋਂ ਹੁੱਕਾ, ਦਵਾਈਆਂ ਅਤੇ ਐਸ਼ਟ੍ਰੇ ਤੇ ਕਈ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਫਾਰਮ ਹਾਊਸ 'ਤੇ ਸੁਸ਼ਾਂਤ ਸਿੰਘ ਰਾਜਪੂਤ, ਰੀਆ ਚੱਕਰਵਰਤੀ, ਉਸ ਦਾ ਭਰਾ ਸ਼ੌਵਿਕ ਚੱਕਰਵਰਤੀ, ਹਾਊਸ ਮੈਨੇਜਰ ਸੈਮੁਅਲ ਮਿਰਾਂਡਾ, ਫਲੈਟਮੇਟ ਸਿਧਾਰਥ ਪਿਠਾਨੀ ਸਣੇ ਹੋਰ ਕਈ ਬਾਲੀਵੁਡ ਹਸਤੀਆਂ ਪਾਰਟੀ ਕਰਦੀਆਂ ਸਨ। ਜਾਣਕਾਰੀ ਮੁਤਾਬਕ ਸੁਸ਼ਾਂਤ ਇਸ ਫਾਰਮਹਾਊਸ ਲਈ ਹਰ ਮਹੀਨੇ 2.50 ਲੱਖ ਰੁਪਏ ਦਾ ਭੁਗਤਾਨ ਕਰਦਾ ਸੀ।
ਹਾਲ ਹੀ ਵਿੱਚ ਅਦਾਕਾਰ ਦੇ ਸਾਬਕਾ ਡਰਾਈਵਰ ਅਨਿਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸੁਸ਼ਾਂਤ ਖੁਸ਼ ਅਤੇ ਐਕਟਿਵ ਰਹਿੰਦਾ ਸੀ। ਉਸ ਨੇ ਕਿਹਾ ਕਿ ਸੁਸ਼ਾਂਤ ਸਰ ਨੂੰ ਉਸ ਨੇ ਕਦੇ ਨਸ਼ਾ ਕਰਦੇ ਨਹੀਂ ਦੇਖਿਆ ਸੀ। ਇੱਥੋਂ ਤੱਕ ਕਿ ਫਾਰਮ ਹਾਊਸ ਜਾਂ ਘਰ 'ਤੇ ਉਨ•ਾਂ ਦੀ ਕੋਈ ਪਾਰਟੀ ਨਹੀਂ ਹੋਇਆ ਕਰਦੀ ਸੀ। ਹਾਂ, ਉਹ ਸਿਗਰਟ ਜ਼ਰੂਰ ਪੀਂਦੇ ਸਨ। ਇਸ ਤੋਂ ਇਲਾਵਾ ਉਹ ਕਦੇ ਤਣਾਅ ਵਿੱਚ ਵੀ ਨਜ਼ਰ ਨਹੀਂ ਆਏ। ਉਹ ਖੁਸ਼ਮਿਜਾਜ਼ ਸਨ ਅਤੇ ਸ਼ੂਟਿੰਗ ਦੌਰਾਨ ਹਮੇਸ਼ਾ ਐਕਟਿਵ ਰਹਿੰਦੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.