ਸੰਯੁਕਤ ਰਾਸ਼ਟਰ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਨੇ ਸੰਯੁਕਤ ਰਾਸ਼ਟਰ ਦੇ ਕਮਿਸ਼ਨ ਆਨ ਦਾ ਸਟੇਟਸ ਆਫ ਵਿਮੈਨ (ਸੀਐੱਸਡਬਲਿਊ) ਦੀ ਮਹੱਤਵਪੂਰਨ ਚੋਣ ਵਿਚ ਜਿੱਤ ਦਰਜ ਕਰਦੇ ਹੋਏ ਚੀਨ ਨੂੰ ਹਰਾ ਦਿੱਤਾ ਅਤੇ ਕਮਿਸ਼ਨ ਦੀ ਮੈਂਬਰਸ਼ਿਪ ਹਾਸਲ ਕਰ ਲਈ। ਇਹ ਵਿਸ਼ਵਵਿਆਪੀ ਸੰਸਥਾ ਲਿੰਗ ਬਰਾਬਰੀ ਅਤੇ ਔਰਤ ਸਸ਼ਕਤੀਕਰਨ ਦੇ ਖੇਤਰ ਵਿੱਚ ਕੰਮ ਕਰਦੀ ਹੈ। ਸੀਐੱਸਡਬਲਿਊ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ (ਈਸੀਓਐੱਸਓਸੀ) ਦਾ ਕਾਰਜਸ਼ੀਲ ਕਮਿਸ਼ਨ ਹੈ। 54 ਮੈਂਬਰੀ ਈਸੀਓਐੱਸਓਸੀ ਨੇ ਆਪਣੇ 2021 ਸੈਸ਼ਨ ਦੀ ਆਪਣੀ ਪਹਿਲੀ ਬੈਠਕ ਸੋਮਵਾਰ ਨੂੰ ਜਨਰਲ ਅਸੈਂਬਲੀ ਹਾਲ ਵਿੱਚ ਰੱਖੀ, ਜਿਸ ਵਿੱਚ ਅਫ਼ਗ਼ਾਨਿਸਤਾਨ, ਭਾਰਤ ਅਤੇ ਚੀਨ ਏਸ਼ੀਆਈ ਦੇਸ਼ਾਂ ਦੀਆਂ ਦੋ ਸੀਟਾਂ ਲਈ ਮੈਦਾਨ ਵਿੱਚ ਸਨ। ਸੰਯੁਕਤ ਰਾਜ ਵਿਚ ਰਾਜਦੂਤ ਅਡੇਲਾ ਰਾਜ ਦੀ ਅਗਵਾਈ ਵਿਚ ਅਫ਼ਗ਼ਾਨਿਸਤਾਨ ਨੂੰ 39 ਵੋਟਾਂ ਮਿਲੀਆਂ ਅਤੇ ਭਾਰਤ ਨੂੰ 54 ਵੋਟਾਂ ਵਿਚੋਂ 38 ਵੋਟਾਂ ਮਿਲੀਆਂ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਚੀਨ ਨੂੰ ਸਿਰਫ 27 ਵੋਟਾਂ ਪ੍ਰਾਪਤ ਹੋਈਆਂ ਅਤੇ 28 ਵੋਟਾਂ ਲਈ ਲੋੜੀਂਦਾ ਬਹੁਮਤ ਪ੍ਰਾਪਤ ਕਰਨ ਵਿੱਚ ਉਹ ਅਸਫਲ ਰਿਹਾ। ਇਸ ਦੇ ਚਲਦਿਆਂ ਭਾਰਤ ਨੇ ਇਸ ਚੋਣ ਵਿੱਚ ਜਿੱਤ ਦਾ ਝੰਡਾ ਗੱਡਦੇ ਹੋਏ ਇਸ ਕਮਿਸ਼ਨਰ ਦੀ ਮੈਂਬਰਸ਼ਿਪ ਹਾਸਲ ਕਰ ਲਈ।

ਹੋਰ ਖਬਰਾਂ »

ਹਮਦਰਦ ਟੀ.ਵੀ.