ਲਖਨਊ, 16 ਸਤੰਬਰ, ਹ.ਬ. : ਉਤਰ ਪ੍ਰਦੇਸ਼ ਦੇ ਪੂਰਵਾਂਚਲ  ਵਿਚ ਮੰਗਲਵਾਰ ਦੁਪਹਿਰ ਬਾਅਦ ਪਏ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 28 ਲੋਕਾਂ ਦੀ ਮੌਤ ਹੋ ਗਈ। ਗਾਜਪੁਰ ਵਿਚ ਪੰਜ, ਬਲਿਆ-ਸੋਨਭੱਦਰ ਵਿਚ ਚਾਰ ਚਾਰ, ਕੌਸ਼ਾਂਬੀ ਵਿਚ ਤਿੰਨ, ਚਿਤਰਕੁਟ, ਵਾਰਾਣਸੀ, ਜੌਨਪੁਰ, ਚੰਦੌਲੀ ਵਿਚ ਦੋ ਦੋ  ਅਤੇ ਪ੍ਰਤਾਪਗੜ੍ਹ, ਕੁਸ਼ੀਨਗਰ, ਗੋਰਖਪੁਰ, ਦੇਵਰੀਆ ਵਿਚ ਇੱਕ ਇੱਕ ਵਿਅਕਤੀ ਲਈ ਇਹ ਮੀਂਹ ਜਾਨ ਲੇਵਾ ਹੋਇਆ। ਇਸ ਤੋਂ Îਇਲਾਵਾ ਕਈ ਹੋਰ ਲੋਕ ਆਸਮਾਨੀ ਆਫਤ ਵਿਚ ਝੁਲਸਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਹਨ। ਕਈ ਡੰਗਰਾਂ ਦੇ ਵੀ ਝੁਲਸਣ ਦੀ ਸੂਚਨਾ ਹੈ। ਮੁੱਖ ਮੰਤਰੀ ਯੋਗੀ ਨੇ ਬਿਜਲੀ ਡਿੱਗਣ ਕਾਰਨ ਹੋਈ ਮੌਤਾਂ 'ਤੇ ਸੋਗ ਜਤਾਇਆ ਹੈ। ਨਾਲ ਹੀ ਜ਼ਿਲ੍ਹਾ ਅਧਿਕਾਰੀਆਂ ਨੂੰ ਪੀੜਤ ਪਰਵਾਰਾਂ ਨੂੰ ਚਾਰ ਚਾਰ ਲੱਖ ਰੁਪਏ ਦੀ ਸਹਾਇਤਾ ਦੇਣ ਅਤੇ ਜ਼ਖਮੀਆਂ ਦਾ ਇਲਾਜ ਕਰਾਉਣ ਦਾ ਨਿਰਦੇਸ਼ ਦਿੱਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.