ਮੁੰਬਈ, 16 ਸਤੰਬਰ, ਹ.ਬ. : ਕੰਗਣਾ ਰਣੌਤ ਤੇ ਸ਼ਿਵ ਸੈਨਾ ਵਿਚਾਲੇ  ਅਜੇ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਸ਼ਿਵ ਸੈਨਾ ਤੇ ਮਹਾਰਾਸ਼ਟਰ ਸਰਕਾਰ ਨਾਲ ਚੱਲ ਰਹੇ ਵਿਵਾਦ ਦਰਮਿਆਨ ਫ਼ਿਲਮ ਅਦਾਕਾਰਾ ਕੰਗਨਾ ਰਨੋਤ ਨੇ ਮੰਗਲਵਾਰ ਨੂੰ ਬੀਐਮਸੀ ਨੂੰ ਨੋਟਿਸ ਭੇਜਿਆ ਹੈ ਤੇ ਆਪਣੇ ਦਫ਼ਤਰ ਵਿਚ ਗਲਤ ਤਰੀਕੇ ਨਾਲ ਕੀਤੀ ਗਈ ਕਾਰਵਾਈ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਹੈ। ਗੌਰਤਲਬ ਵਿਵਾਦ ਦਰਮਿਆਨ ਬੀਐੱਮਸੀ ਨੇ ਕੰਗਨਾ ਦੇ ਦਫ਼ਤਰ 'ਤੇ ਗ਼ੈਰ-ਕਾਨੂੰਨੀ ਨਿਰਮਾਣ ਦਾ ਹਵਾਲਾ ਦੇ ਕੇ ਬੁਲਡੋਜਰ ਚਲਾ ਦਿੱਤਾ ਸੀ। 9 ਸਤੰਬਰ ਨੂੰ ਕੰਗਨਾ ਦੇ ਦਫ਼ਤਰ 'ਤੇ ਬੀਐੱਮਸੀ ਨੇ ਇਹ ਕਾਰਵਾਈ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.