ਚੰਡੀਗੜ੍ਹ, 16 ਸਤੰਬਰ, ਹ.ਬ. : ਜਦੋਂ ਗੱਲ ਆਉਂਦੀ ਹੈ ਭਾਰ ਘਟਾਉਣ ਦੀ ਤਾਂ ਅਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਚਾਹੇ ਕਿਸੇ ਵੀ ਤਰ੍ਹਾਂ ਦੀ ਖ਼ੁਰਾਕ ਕਿਉਂ ਨਾ ਹੋਵੇ, ਅਸੀਂ ਭਾਰ ਘੱਟ ਕਰਨ ਲਈ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੇ ਪਿੱਛੇ ਵਜ੍ਹਾ ਹੈ ਕਿ ਅਸੀਂ ਸਾਰੇ ਚੰਗਾ ਦਿਸਣਾ ਚਾਹੁੰਦੇ ਹਾਂ ਤੇ ਉਸ ਲਈ ਜੋ ਵੀ ਟ੍ਰੈਂਡਿੰਗ ਹੁੰਦਾ ਹੈ ਜਾਂ ਕੁਝ ਨਵਾਂ ਵੀ ਹੁੰਦਾ ਹੈ ਤਾਂ ਅਸੀਂ ਭਾਰ ਘਟਾਉਣ ਲਈ ਉਸ ਨੂੰ ਅਪਣਾਉਂਦੇ ਹਾਂ ਤੇ ਬਿਲਕੁਲ ਵੀ ਨਹੀਂ ਕਤਰਾਉਂਦੇ। ਇਨ੍ਹਾਂ ਖ਼ੁਰਾਕਾਂ ਤੋਂ ਇਲਾਵਾ ਇਕ ਚੀਜ਼ ਅਜਿਹੀ ਵੀ ਹੈ, ਜੋ ਭਾਰ ਘਟਾਉਣ ਵਿਚ ਕਾਫ਼ੀ ਮਦਦ ਕਰ ਸਕਦੀ ਹੈ ਤੇ ਉਹ ਹੈ ਲਾਲ ਮਿਰਚ। ਜੀ ਹਾਂ ਤੁਸੀਂ ਬਿਲਕੁਲ ਸਹੀ ਪੜ੍ਹਿਆ। ਲਾਲ ਮਿਰਚ ਖਾਣ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਖੋਜ ਅਨੁਸਾਰ ਲਾਲ ਮਿਰਚ ਦੇ ਸੇਵਨ ਨਾਲ ਕੈਲੋਰੀ ਬਰਨ ਹੁੰਦੀ ਹੈ। ਰੋਜ਼ਾਨਾ ਆਪਣੇ ਖਾਣੇ ਵਿਚ ਲਾਲ ਮਿਰਚ ਨੂੰ ਸ਼ਾਮਿਲ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਲਾਲ ਮਿਰਚ ਜਾਂ ਕਾਲੀ ਮਿਰਚ ਭਾਰ ਘਟਾਉਣ ਲਈ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਸ ਦਾ ਸਰੀਰ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਕ ਅਧਿਐਨ ਅਨੁਸਾਰ ਜਿਨ੍ਹਾਂ ਲੋਕਾਂ ਨੇ ਆਪਣੇ ਆਹਾਰ ਵਿਚ ਮਿਰਚ ਨੂੰ ਸ਼ਾਮਿਲ ਕੀਤਾ, ਉਨ੍ਹਾਂ ਦਾ ਭੋਜਨ ਖਾਣ ਤੋਂ 30 ਮਿੰਟ ਬਾਅਦ ਮੈਟਾਬੋਲਿਜ਼ਮ ਵਧਿਆ। ਸਿਹਤ ਮਾਹਿਰਾਂ ਅਨੁਸਾਰ ਮਿਰਚ ਪਦਾਰਥ ਵਿਚ ਤਿੱਖਾਪਨ ਦਿੰਦਾ ਹੈ, ਜਿਸ ਦੀ ਵਜ੍ਹਾ ਖਾਣ ਨਾਲ ਖਾਣੇ ਤੋਂ ਬਾਅਦ ਸਰੀਰ ਵਿਚ ਗਰਮਰਾਹਟ ਪੈਦਾ ਹੁੰਦੀ ਹੈ, ਜਿਸ ਨਾਲ ਫੈਟ ਬਰਨ ਹੁੰਦੀ ਹੈ ਤੇ ਤੁਹਾਡਾ ਭਾਰ ਘੱਟ ਹੁੰਦਾ ਹੈ। ਰਿਪੋਰਟ ਅਨੁਸਾਰ ਲਾਲ ਮਿਰਚ ਖਾਣ ਨਾਲ ਲੋਕਾਂ ਨੂੰ ਜਲਦੀ ਭੁੱਖ ਨਹੀਂ ਲਗਦੀ। ਇਹ ਇਸ ਲਈ ਹੁੰਦਾ ਹੈ ਕਿ ਕੈਪਸੇਸਾਈਨ ਤੁਹਾਡੀ ਭੁੱਖ ਨੂੰ ਮਾਰ ਦਿੰਦਾ ਹੈ। ਲਾਲ ਮਿਰਚ ਤੁਹਾਡੇ ਮੈਟਾਬੋਲਿਜ਼ਮ ਨਾਲ ਮੈਟਾਬੋਲਿਕ ਰੇਟ ਨੂੰ ਵੀ ਵਧਾਉਂਦੀ ਹੈ, ਜਿਸ ਨਾਲ ਤੁਹਾਨੂੰ ਭਰਪੂਰ ਐਨਰਜੀ ਮਿਲਦੀ ਹੈ। ਜਦੋਂ ਤੁਹਾਡਾ ਮੈਟਾਬੋਲਿਜ਼ਮ ਤੇਜ਼ੀ ਨਾਲ ਕੰਮ ਕਰਦਾ ਹੈ ਤਾਂ ਤੁਹਾਡਾ ਐਨਰਜੀ ਲੈਵਲ ਵੱਧਦਾ ਹੈ ਤੇ ਫੈਟ ਖਤਮ ਹੁੰਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.