ਦੁਬਈ, 16 ਸਤੰਬਰ, ਹ.ਬ. : ਯੂਏਈ ਵਿਚ ਬਗੈਰ ਦਸਤਾਵੇਜ਼ 13 ਸਾਲ ਤੋਂ ਰਹਿ ਰਹੇ ਇੱਕ ਭਾਰਤੀ ਨੂੰ ਅਪਣੇ ਵਤਨ ਭੇਜ ਦਿੱਤਾ। ਪੋਥੁਗੋਂਡਾ ਮੇਦੀ 'ਤੇ ਪੰਜ ਲੱਖ ਦਿਰਹਮ ਯਾਨੀ ਕਰੀਬ ਇੱਕ ਕਰੋੜ ਰੁਪਏ ਦਾ ਜੁਰਮਾਨਾ  ਲੱਗਾ ਸੀ, ਜਿਸ ਨੂੰ ਯੂਏਈ ਸਰਕਾਰ ਨੇ ਮਾਫ਼ ਕਰ ਦਿੱਤਾ। ਗਲਫ਼ ਨਿਊਜ਼ ਦੀ ਰਿਪੋਰਟ ਮੁਤਾਬਕ ਤੇਲੰਗਾਨਾ ਦੇ ਰਹਿਣ ਵਾਲੇ ਪਰਵਾਸੀ ਮਜ਼ਦੂਰ ਪੋਥੋਗੋਂਡਾ ਮੇਦੀ ਨੇ ਲਾਕਡਾਊਨ ਦੇ ਚਲਦਿਆਂ ਨੌਕਰੀ ਗਵਾਉਣ  ਤੋਂ ਬਾਅਦ ਭਾਰਤੀ ਵਣਜ ਦੂਤਘਰ ਨਾਲ ਸੰਪਰਕ ਕੀਤਾ ਗਿਆ ਸੀ। ਦੂਤਘਰ ਨੇ ਦੱਸਿਆ, ਪੋਥੁਗੋਂਡਾ ਨੇ ਦੱਸਿਆ ਕਿ ਉਹ 2007 ਵਿਚ ਯਾਤਰਾ ਵੀਜ਼ੇ 'ਤੇ ਇੱਥੇ ਆਇਆ ਲੇਕਿਨ ਉਸ ਨੂੰ ਇੱਥੇ ਲਿਆਉਣ ਵਾਲੇ ਏਜੰਟ ਨੇ ਉਸ ਨੂ ਛੱਡ ਦਿੱਤਾ ਅਤੇ ਪਾਸਪੋਰਟ ਵੀ ਖੋਹ ਲਿਆ। ਦੂਤਘਰ ਦੀ ਮਦਦ ਨਾਲ ਪੋਥੁਗੋਂਡਾ ਨੂੰ ਭਾਰਤ ਆਉਣ ਦੇ ਲਈ ਟਿਕਟ ਮੁਹੱਈਆ  ਕਰਾਇਆ ਗਿਆ ਅਤੇ ਯੂਏਈ ਸਰਕਾਰ ਨੇ ਜੁਰਮਾਨੇ ਨੁ ਮਾਫ਼ ਕਰ ਦਿਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.