ਟੋਕਿਓ, 16 ਸਤੰਬਰ, ਹ.ਬ. : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਉਨ੍ਹਾਂ ਦੀ ਕੈਬਨਿਟ ਨੇ ਅਸਤੀਫ਼ਾ ਦੇ ਦਿੱਤਾ ਹੈ। ਬੁਧਵਾਰ ਤੋਂ ਬਾਅਦ ਸੰਸਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਨਵੇਂ ਪ੍ਰਧਾਨ ਮੰਤਰੀ ਅਹੁਦਾ ਸੰਭਾਲਣਗੇ।
ਜਾਪਾਨ ਵਿਚ ਕਾਫੀ ਸਮੇਂ ਤੱਕ ਅਹੁਦਾ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਸ਼ਿੰਜੋ  ਨੇ ਅਪਣੀ ਸਿਹਤ ਕਾਰਨਾਂ ਕਰਕੇ ਪਿਛਲੇ ਮਹੀਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।
ਚੀਫ਼ ਕੈਬਨਿਟ ਸੈਕਟਰੀ ਯੋਸ਼ਿਹਿਦੇ ਸੁਗਾ ਕਾਫੀ ਸਮੇਂ ਤੋਂ ਸ਼ਿੰਜੋ ਦੇ ਖ਼ਾਸ ਰਹੇ। ਉਨ੍ਹਾਂ ਸੋਮਵਾਰ ਨੂੰ ਗਵਰਨਿੰਗ ਲਿਬਰਲ ਡੈਮੋਕਰੇਟਿਕ ਪਾਰਟੀ ਦਾ ਨਵਾਂ ਮੁਖੀ ਚੁਣਿਆ ਗਿਆ।
ਅਕੀਤਾ ਦੇ ਉਤਰੀ ÎਿÂਲਾਕੇ ਵਿਚ ਸਟਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦੇ ਪੁੱਤਰ ਸੁਗਾ ਨੇ ਖੁਦ ਸਿਆਸਤ ਵਿਚ  ਅਪਣੇ ਲਈ ਰਾਹ ਬਣਾਈ। ਉਨ੍ਹਾਂ ਨੇ ਪੇਂਡੂ ਭਾਈਚਾਰੇ ਅਤੇ ਆਮ ਲੋਕਾਂ ਦੇ ਹਿਤ ਵਿਚ ਕੰਮ ਕਰਨ ਨੂੰ ਲੈ ਕੇ ਪ੍ਰਤੀਬੱਧਤਾ ਜਤਾਈ। ਉਨ੍ਹਾਂ ਕਿਹਾ ਕਿ ਉਹ ਸ਼ਿੰਜੋ ਦੀ ਅਧੂਰੀ ਨੀਤੀਆਂ ਨੂੰ ਅੱਗੇ ਲੈ ਕੇ ਜਾਣਗੇ। ਉਨ੍ਹਾਂ ਦੀ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਜੰਗ ਹੋਵੇਗੀ, ਨਾਲ ਹੀ ਮਹਾਮਾਰੀ ਕਾਰਨ ਜਰਜਰ ਹੋਈ ਅਰਥ ਵਿਵਸਥਾ ਨੂੰ ਮੁੜ ਤੋਂ ਅਪਣੀ ਜਗ੍ਹਾ 'ਤੇ ਲਿਆਉਣਗੇ ਉਨ੍ਹਾਂ ਉਮੀਦ ਹੈ ਕਿ  ਉਹ ਸ਼ਿੰਜੋ ਦੀ ਨੀਤੀਆਂ ਨੂੰ ਅੱਗੇ ਲੈ ਜਾਣਗੇ। ਸੁਗਾ, ਸ਼ਿੰਜੋ ਦੇ ਭਰੋਸੇਮੰਦ ਸਮਰਥਕ ਰਹੇ ਹਨ। ਸੁਗਾ ਨੇ ਸ਼ਿੰਜੋ ਦੀ ਡਿਪਲੋਮੈਸੀ ਅਤੇ ਆਰਥਿਕ ਨੀਤੀਆਂਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਕੈਬਨਿਟ ਵਿਚ ਉਨ੍ਹਾਂ ਸਖ਼ਤ ਮਿਹਨਤ ਕਰਨ ਵਾਲਿਆਂ ਦੀ ਜ਼ਰੂਰਤ ਹੈ। ਸੁਗਾ ਨੇ ਦੂਜੇ ਦੇਸ਼ਾਂ ਦਾ ਦੌਰਾ ਕਾਫੀ ਘੱਟ ਕੀਤਾ ਹੈ। ਹਾਲਾਂਕਿ ਉਨ੍ਹਾਂ ਕਾਫੀ ਉਮੀਦਾਂ ਹਨ ਕਿ ਉਹ ਸ਼ਿੰਜੋ ਦੀ ਪ੍ਰਾਥਮਿਕਤਾਵਾਂ ਨੂੰ ਅੱਗੇ ਲੈ ਕੇ ਜਾਣਗੇ।  ਨਵੇਂ ਪ੍ਰਧਾਨ ਮੰਤਰੀ ਨੂੰ ਚੀਨ ਦੇ ਨਾਲ ਸਬੰਧਾਂ ਸਣੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.