ਇਸਲਾਮਾਬਾਦ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ, ਕਿਉਂਕਿ ਉਹ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਅਪੀਲ ਵਾਲੀ ਸੁਣਵਾਈ ਵਿੱਚ ਪੇਸ਼ ਨਹੀਂ ਹੋਏ ਸਨ। ਇਸਲਾਮਾਬਾਦ ਹਾਈ ਕੋਰਟ ਦੀ ਦੋ ਮੈਂਬਰਾਂ ਵਾਲੇ ਇੱਕ ਬੈਂਚ ਨੇ ਅਲ-ਅਜੀਜਿਆ ਸਟੀਲ ਮਿਲ ਭ੍ਰਿਸ਼ਟਾਹਾਰ ਮਾਮਲੇ ਵਿੱਚ ਸ਼ਰੀਫ਼ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਹੈ। ਨਵਾਜ਼ ਸ਼ਰੀਫ਼ ਪਿਛਲੇ ਸਾਲ ਨਵੰਬਰ ਤੋਂ ਹੀ ਲੰਡਨ ਵਿੱਚ ਇਲਾਜ ਕਰਵਾ ਰਹੇ ਹਨ। ਲਾਹੌਰ ਹਾਈਕੋਰਟ ਨੇ ਉਨ•ਾਂ ਨੂੰ ਇਲਾਜ ਕਰਾਉਣ ਲਈ ਚਾਰ ਹਫ਼ਤੇ ਵਾਸਤੇ ਵਿਦੇਸ਼ ਜਾਣ ਦੀ ਆਗਿਆ ਦਿੱਤੀ ਸੀ, ਪਰ ਉਹ ਉੱਥੋਂ ਹੁਣ ਤੱਕ ਵਾਪਸ ਹੀ ਨਹੀਂ ਪਰਤੇ।
ਨਵਾਜ਼ ਸ਼ਰੀਫ਼ ਦੇ ਵਕੀਲ ਖਵਾਜਾ ਹਰੀਮ ਅਹਿਮਦ ਨੇ ਪਿਛਲੇ ਹਫ਼ਤੇ ਇਸਲਾਮਾਬਾਦ ਹਾਈਕੋਰਟ ਵਿੱਚ ਸੀਖਿਆ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਉਨ•ਾਂ ਨੇ ਕਿਹਾ ਸੀ ਕਿ ਖਰਾਬ ਸਿਹਤ ਕਾਰਨ ਉਨ•ਾਂ ਦੇ ਮੁਵੱਕਿਲ ਲੰਡਨ ਤੋਂ ਘਰ ਪਰਤਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਮਰਪਣ ਕਰਨ ਵਿੱਚ ਅਸਮਰੱਥ ਹਨ। ਉਨ•ਾਂ ਨੇ ਇਸ ਮਾਮਲੇ ਵਿੱਚ ਲੰਡਨ ਦੇ ਦਿਲ ਦੇ ਰੋਗਾਂ ਨਾਲ ਜੁੜੇ ਸਰਜਨ ਡੇਵਿਡ ਲਾਰੈਂਸ ਦੇ ਦਸਤਖ਼ਤ ਵਾਲੀ ਮੈਡੀਕਲ ਫਾਈਲ ਵੀ ਜਮ•ਾ ਕੀਤੀ ਹੈ।
ਅਦਾਲਤ ਨੇ ਚੇਤਾਵਨੀ ਦਿੰਦੇ ਹੋਏ ਸ਼ਰੀਫ਼ ਨੂੰ 15 ਸਤੰਬਰ ਤੱਕ ਪੇਸ਼ ਹੋਣ ਲਈ ਕਿਹਾ ਸੀ ਅਤੇ ਉਹ ਇਸ ਹੁਕਮ ਦਾ ਪਾਲਣ ਨਹੀਂ ਕਰ ਸਕੇ ਹਨ। ਇਸ ਲਈ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਅਤੇ 22 ਸਤੰਬਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦੱਸ ਦੇਈਏ ਕਿ ਮਈ ਵਿੱਚ ਨਵਾਜ਼ ਸ਼ਰੀਫ਼ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ  ਸੀ, ਜਿਸ ਵਿੱਚ ਉਹ ਲੰਡਨ ਦੇ ਇੱਕ ਕੈਫ਼ੇ 'ਚ ਆਪਣੇ ਪਰਿਵਾਰ ਨਾਲ ਚਾਹ ਪੀਂਦੇ ਹੋਏ ਦਿਖਾਈ ਦੇ ਰਹੇ ਸਨ। ਇਸ ਤੋਂ ਬਾਅਦ ਉਨ•ਾਂ ਦੀ ਸਿਹਤ 'ਤੇ ਦੇਸ਼ ਵਿੱਚ ਬਹਿਸ ਤੇਜ਼ ਹੋ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.