ਵਾਸ਼ਿੰਗਟਨ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਦੁਸ਼ਮਣੀ ਭੁਲਾ ਕੇ ਰਿਸ਼ਤਿਆਂ ਨੂੰ ਸੁਖਾਵੇਂ ਕਰਨ ਲਈ ਯੂਏਈ ਅਤੇ ਬਹਿਰੀਨ ਨੇ ਇਜ਼ਰਾਈਲ ਨਾਲ ਇਤਿਹਾਸਕ ਸੰਧੀ ਕੀਤੀ ਹੈ। ਇਸ ਸੰਧੀ ਦੇ ਦੌਰਾਨ ਇਜ਼ਰਾਈਲ ਦੇ ਪੀਐਮ ਬੇਂਜਾਮਿਨ ਨੇਤਨਯਾਹੂ, ਯੁਏਈ ਦੇ ਵਿਦੇਸ਼ ਮੰਤਰੀ ਅਬਦੁੱਲਾ ਬਿਨ ਜਾਇਦ ਅਲ ਨਹਯਾਨ ਅਤੇ ਬਹਿਰੀਨ ਦੇ ਵਿਦੇਸ਼ ਮੰਤਰੀ ਅਬਦੁੱਲਾ ਲਤੀਫ਼ ਬਿਨ ਰਾਸ਼ਿਦ ਅਲ ਜਯਾਨੀ ਨੇ ਅਬਰਾਹਮ ਸੰਧੀ 'ਤੇ ਦਸਤਖ਼ਤ ਕੀਤੇ। ਇਨ•ਾਂ ਸਮਝੌਤਿਆਂ ਨਾਲ ਅਮਰੀਕਾ ਨੂੰ ਈਰਾਨ ਵਿਰੁੱਧ ਅਰਬ ਦੇਸ਼ਾਂ ਦੀ ਲੜੀ ਵਿੱਚ ਇਨ•ਾਂ ਦੋ ਮੁਸਲਿਮ ਦੇਸ਼ਾਂ ਵਿਚਕਾਰ ਦੋਸਤੀ ਕਰਾਉਣ 'ਚ ਸਫ਼ਲਤਾ ਮਿਲੀ ਹੈ।
ਇਸ ਸੰਧੀ ਮਗਰੋਂ ਹੁਣ ਯੂਏਈ ਅਤੇ ਬਹਿਰੀਨ ਅਰਬ ਰਾਸ਼ਟਰਾਂ ਦੇ ਤੀਜੇ ਅਤੇ ਚੌਥੇ ਦੇਸ਼ ਹੋ ਗਏ ਹਨ। ਇਨ•ਾਂ ਤੋਂ ਪਹਿਲਾਂ 1979 ਵਿੱਚ ਮਿਸਰ ਅਤੇ 1994 ਵਿੱਚ ਜਾਰਡਨ ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਹੋਏ ਸਨ।
ਫੌਕਸ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਨ•ਾਂ ਨੂੰ ਉਮੀਦ ਹੈ ਕਿ ਕਈ ਹੋਰ ਅਰਬ ਦੇਸ਼ ਰਿਸ਼ਤਿਆਂ ਨੂੰ ਸੁਖਾਵੇਂ ਬਣਾਉਣ ਲਈ ਇਜ਼ਰਾਈਲ ਨਾਲ ਸੰਧੀ ਕਰਨਗੇ। ਸੰਭਾਵਨਾ ਹੈ ਕਿ ਫਲਸਤੀਨ ਵੀ ਇਸ ਲੜੀ ਵਿੱਚ ਸ਼ਾਮਲ ਹੋ ਸਕਦਾ ਹੈ ਜਾਂ ਫਿਰ ਹਾਸ਼ੀਏ 'ਤੇ ਚਲਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਇਸ ਸੰਧੀ ਨਾਲ ਟਰੰਪ ਈਰਾਨ 'ਤੇ ਦਬਾਅ ਬਣਾ ਸਕਣਗੇ।
ਯੂਏਈ ਨੇ ਆਪਣੇ ਆਪ ਨੂੰ ਇੱਕ ਅਜਿਹੇ ਦੇਸ਼ ਦੇ ਤੌਰ 'ਤੇ ਖੜ•ਾ ਕੀਤਾ ਹੈ, ਜੋ ਫ਼ੌਜੀ ਤਾਕਤ ਹੈ, ਜਿੱਥੇ ਵਪਾਰ ਕੀਤਾ ਜਾ ਸਕਦਾ ਹੈ ਤੇ ਜੋ ਸੈਲਾਨੀਆਂ ਲਈ ਘੁੰਮਣ ਦੀ ਪਸੰਦੀਦਾ ਥਾਂ ਹੈ। ਇਸ ਤੋਂ ਇਲਾਵਾ ਯੂਏਈ ਨੂੰ ਅਮਰੀਕਾ ਤੋਂ ਐਫ਼-35 ਜੰਗੀ ਬੇੜਾ ਅਤੇ ਈਏ-18ਜੀ ਇਲੈਕਟ੍ਰਾਨਿਕ ਵਾਰਫੇਅਰ ਜਹਾਜ਼ ਮਿਲ ਸਕਣਗੇ।
ਯੂਏਈ ਨੇ ਲੀਬੀਆ ਅਤੇ ਯਮਨ ਵਿੱਚ ਆਪਣੀ ਫ਼ੌਜ ਦੀ ਵਰਤੋਂ ਕੀਤੀ ਹੈ। ਬਹਿਰੀਨ ਅਤੇ ਯੂਏਈ ਨੇ ਪਹਿਲਾਂ ਕਦੇ ਇਜ਼ਰਾਈਲ ਨਾਲ ਰਿਸ਼ਤਾ ਨਹੀਂ ਜੋੜਿਆ। ਹਾਲਾਂਕਿ, ਹੁਣ ਉਨ•ਾਂ ਨੂੰ ਤਕਨੀਕ ਦੇ ਮਾਮਲੇ ਵਿੱਚ ਅੱਗੇ ਚੱਲ ਰਹੇ ਇਜ਼ਰਾਈਲ ਨਾਲ ਵਪਾਰ ਦੀ ਉਮੀਦ ਹੈ। ਇਜ਼ਰਾਈਲੀ ਲੋਕਾਂ ਨੂੰ ਵੀ ਛੁੱਟੀਆਂ ਮਨਾਉਣ ਲਈ ਖਾੜੀ ਦੇ ਮਾਰੂਥਲ, ਸਮੁੰਦਰ ਤੱਟ ਅਤੇ ਮੌਲ ਮਿਲ ਜਾਣਗੇ। ਇਨ•ਾਂ ਸਾਰੇ ਦੇਸ਼ਾਂ ਲਈ ਇਹ ਇੱਕ ਚੰਗਾ ਵਪਾਰਕ ਮੌਕਾ ਵੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਸੰਧੀ ਨਾਲ ਟਰੰਪ ਈਰਾਨ 'ਤੇ ਦਬਾਅ ਬਣਾ ਸਕਦੇ ਹਨ। ਚੋਣ ਮਾਹੌਲ ਵਿੱਚ ਟਰੰਪ ਸਰਕਾਰ ਇਸ ਸੰਧੀ ਨੂੰ ਵਿਦੇਸ਼ ਨੀਤੀ ਦੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕਰੇਗੀ। ਇਹ ਸੰਧੀ ਕਰਾਉਣ ਵਿੱਚ ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਅਤੇ ਉਨ•ਾਂ ਦੇ ਜਵਾਈ ਜੈਰੇਡ ਕੁਸ਼ਨਰ ਨੇ ਅਹਿਮ ਭੂਮਿਕਾ ਨਿਭਾਈ ਹੈ। ਯੂਏਈ ਅਤੇ ਬਹਿਰੀਨ ਦੇ ਨੇਤਾਵਾਂ ਨਾਲ ਫੋਨ 'ਤੇ ਗੱਲ ਕਰਨ ਮਗਰੋਂ ਟਰੰਪ ਨੇ ਖੁਦ ਦੋਵਾਂ ਸਮਝੌਤਿਆਂ ਦਾ ਐਲਾਨ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.