ਕਿਹਾ : ਇਸ ਤਰ•ਾਂ ਮਜ਼ਾਕ ਉਡਾਇਆ ਜਾਵੇਗਾ ਤਾਂ ਬਰਦਾਸ਼ਤ ਨਹੀਂ ਕਰਾਂਗੇ

ਨਵੀਂ ਦਿੱਲੀ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਬਾਲੀਵੁਡ ਦਾ ਸਨਮਾਨ ਹਮੇਸ਼ਾ ਉੱਚਾ ਰਹੇਗਾ ਅਤੇ ਕੋਈ ਵੀ ਡਰੱਗਜ਼ ਜਾਂ ਨੈਪੋਟਿਜ਼ਮ ਦਾ ਦੋਸ਼ ਲਾ ਕੇ ਉਸ ਨੂੰ ਹੇਠਾਂ ਨਹੀਂ ਡੇਗ ਸਕਦਾ। ਹੇਮਾ ਮਾਲਿਨੀ ਨੇ ਫਿਲਮ ਇੰਡਸਟਰੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ•ਾਂ ਨੂੰ ਨਾਮ, ਸਨਮਾਨ ਅਤੇ ਪ੍ਰਸਿੱਧੀ ਸਭ ਇਸੇ ਇੰਡਸਟਰੀ 'ਚੋਂ ਮਿਲਿਆ ਹੈ। ਇਸ ਇੰਡਸਟਰੀ 'ਤੇ ਅਜਿਹੇ ਦੋਸ਼ ਲੱਗਣਾ ਨਿੰਦਣਯੋਗ ਹੈ। ਬਾਲੀਵੁਡ ਅਦਾਕਾਰਾ ਜਯਾ ਬੱਚਨ ਨੇ ਫਿਲਮ ਇੰਸਟਰੀ ਵਿੱਚ ਡਰੱਗਜ਼ ਦੇ ਦੋਸ਼ਾਂ ਨੂੰ ਫਿਲਮ ਇੰਡਸਟੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਸੀ।
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਅਠਤੇ ਦਿੱਗਜ ਅਦਾਕਾਰਾ ਜਯਾ ਬੱਚਨ ਨੇ ਐਕਟਰ ਅਤੇ ਸਿਆਸਤਦਾਨ ਰਵੀ ਕਿਸ਼ਨ ਦੇ ਸੋਮਵਾਰ ਨੂੰ ਸੰਸਦ ਵਿੱਚ ਦਿੱਤੇ ਬਿਆਨ 'ਤੇ ਨਿਸ਼ਾਨਾ ਸਾਧਿਆ। ਜਯਾ ਬੱਚਨ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ 'ਤੇ ਫਿਲਮ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਗੋਰਖਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ ਸੀ ਕਿ ਡਰੱਗਜ਼ ਦੀ ਲਤ ਦਾ ਸ਼ਿਕਾਰ ਬਾਲੀਵੁਡ ਵੀ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਵਿੱਚ ਡਰੱਗਜ਼ ਦਾ ਐਂਗਲ ਸਾਹਮਣੇ ਆਉਣ ਬਾਅਦ ਬਾਲੀਵੁਡ ਵਿੱਚ ਡਰੱਗਜ਼ ਦੀ ਚਰਚਾ ਤੇਜ਼ ਹੋ ਗਈ ਹੈ। ਜਯਾ ਬੱਚਨ ਨੇ ਰਾਜਸਭਾ ਵਿੱਚ ਭਾਜਪਾ ਸੰਸਦ ਮੈਂਬਰ ਦੇ ਬਿਆਨ ਨੂੰ ਲੈ ਕੇ ਕਿਹਾ ਕਿ ਕੁਝ ਲੋਕਾਂ ਕਾਰਨ ਪੂਰੀ ਇੰਡਸਟਰੀ ਦੇ ਅਕਸ ਨੂੰ ਖਰਾਬ ਨਹੀਂ ਕਰਨਾ ਚਾਹੀਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.