ਮਾਂ ਨੇ ਅਪਣੇ ਹੀ  ਪੁੱਤ 'ਤੇ ਧੋਖੇ ਨਾਲ ਜ਼ਮੀਨ ਹੜੱਪਣ ਦੇ ਲਾਏ ਦੋਸ਼
ਮੁਕਤਸਰ ਸਾਹਿਬ, 17 ਸਤੰਬਰ, ਹ.ਬ. : ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ  ਪਿੰਡ ਤਾਮਕੋਟ ਦਾ  ਹੈ ਜਿੱਥੇ ਇੱਕ 92 ਸਾਲਾ ਬਜ਼ੁਰਗ ਔਰਤ ਦਲੀਪ ਕੌਰ ਨੇ ਜ਼ਿਲੇ ਦੇ ਐਸ ਐਸ ਪੀ ਕੋਲੋਂ ਇਨਸਾਫ਼ ਦੀ ਮੰਗ ਕੀਤੀ। ਬਜ਼ੁਰਗ ਔਰਤ ਨੇ ਅਪਣੇ ਹੀ ਪੁੱਤਰ ਸੁਖਰਾਜ ਸਿੰਘ 'ਤੇ ਧੋਖੇ ਨਾਲ ਜ਼ਮੀਨ ਆਪਣੇ ਨਾਂ ਕਰਵਾਉਣ ਤੇ  ਉਸ ਨੂੰ ਘਰੋਂ ਬੇਘਰ ਕਰਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰਨ ਦੇ ਦੋਸ਼ ਲਾਏ। ਬਜ਼ੁਰਗ ਔਰਤ ਨੇ ਆਪਣੇ ਪੁੱਤਰ ਸੁਖਰਾਜ ਸਿੰਘ 'ਤੇ ਦੋਸ਼ ਲਗਾਇਆ ਕਿ ਉਸ ਨੇ ਉਸ ਦੇ ਰਹਿਣ ਵਾਲਾ ਘਰ ਵੀ ਢਹਿ ਢੇਰੀ ਕਰ ਦਿੱਤਾ ਹੈ, ਉਸ ਨੇ ਪੱਤਰਕਾਰਾਂ ਅੱਗੇ ਆਪਣੀ ਦੁਖ ਭਰੀ ਦਾਸਤਾਂ ਬਿਆਨ ਕੀਤੀ ਹੈ ਕਿ ਉਹ ਹੁਣ ਜਾਵੇ ਤਾਂ ਜਾਵੇ ਕਿੱਥੇ। ਮਾਤਾ ਦੀਆਂ ਤਿੰਨ ਧੀਆ ਵੀ ਹਨ ਜਿਹਨਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ, ਮਾਤਾ ਦੇ ਪੁੱਤਰ ਵਲੋਂ ਆਪਣੀਆਂ ਭੈਣਾਂ ਨੂੰ ਵੀ ਘਰ ਆਉਣ ਤੋਂ ਰੋਕਿਆ। ਮਾਤਾ ਬੇ ਘਰ ਹੋਣ ਤੋਂ ਬਾਅਦ ਕਦੀ ਵੱਡੀ  ਧੀ ਅਤੇ ਕਦੀ ਛੋਟੀ ਧੀ ਦੇ ਘਰ ਰਹਿਣ ਲਈ ਮਜਬੂਰ ਹੈ। ਬਜ਼ੁਰਗ ਔਰਤ ਪਿਛਲੇ 17 ਸਾਲਾ ਤੋਂ ਦਰ ਦਰ ਦੀਆਂ ਠੋਕਰਾ ਖਾ ਰਹੀ ਹੈ । ਹੁਣ ਉਸ ਨੇ ਆਪਣੇ ਪੁੱਤਰ ਖ਼ਿਲਾਫ ਜ਼ਿਲ੍ਹਾ ਪੁਲਿਸ ਮੁਖੀ  ਨੂੰ ਇਕ ਦਰਖਾਸਤ ਦਿਤੀ  ਹੈ  ਅਤੇ ਇਨਸਾਫ਼  ਦੀ ਮੰਗ ਕੀਤੀ। ਰਖਾਸਤ ਵਿਚ ਮਾਤਾ ਨੇ ਦੱਸਿਆ ਹੈ ਕਿ 1992 ਵਿਚ ਉਸ ਦੇ ਪਤੀ ਦਾ ਕਤਲ ਹੋ ਗਿਆ ਸੀ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਉਸ ਦੇ ਪਤੀ ਨੂੰ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ  ਪਰ ਮੈਨੂੰ ਸ਼ੱਕ ਹੈ ਕੇ ਜ਼ਮੀਨ ਹੜੱਪਣ ਖ਼ਾਤਰ ਮੇਰੇ ਪੁੱਤਰ ਵਲੋਂ ਹੀ ਉਸ ਦਾ ਕਤਲ ਕਰਵਾ ਦਿੱਤਾ ਹੋਵੇਗਾ ਜਿਸ ਤੋਂ ਬਾਅਦ ਮੇਰੇ ਪੁੱਤਰ ਨੇ ਮੈਨੂੰ ਵੀ ਘਰੋਂ ਕੱਢ ਦਿੱਤਾ। ਇਸ ਦੇ ਇਨਸਾਫ ਲਈ ਬਜ਼ੁਰਗ ਮਾਤਾ ਦਲੀਪ ਕੌਰ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਹੈ। ਪੁਲਿਸ ਪ੍ਰਸ਼ਾਸ਼ਨ ਵਲੋਂ ਥਾਣਾ ਲਖੇਵਾਲੀ ਵਿਖੇ ਇਨਕਾਰੀ ਚੱਲ ਰਹੀ  ਹੈ ਜਿਸ ਦੀ ਇਨਕੁਆਰੀ ਗੁਰਮੀਤ ਸਿੰਘ ਏ ਐਸ ਆਈ ਕਰ ਰਹੇ ਹਨ।   ਹੁਣ ਦੇਖਦੇ ਹਾਂ ਪੁਲਿਸ ਪ੍ਰਸ਼ਾਸ਼ਨ ਇਸ ਬਜ਼ੁਰਗ ਮਾਤਾ ਨੂੰ ਇਨਸਾਫ ਦਿਵਾਉਣ ਵਿਚ ਕਿੰਨਾ ਕੁ ਸਫਲ ਹੁੰਦਾ ਹੈ। ਇਸ ਸਬੰਧ ਵਿੱਚ ਜਦ ਉਸ ਦੇ ਪੁੱਤਰ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਹ ਸਾਰੇ ਦੋਸ਼ ਨਕਾਰਦੇ ਹੋਏ ਜੋ ਕਿਹਾ ਆਓ ਉਹ ਵੀ ਸੁਣਦੇ ਹਾਂ । ਮਾਤਾ ਦੀ  ਇੱਕ ਲੜਕੀ ਨੇ ਮਾਤਾ ਨੂੰ ਇਨਸਾਫ ਦਿਵਾਉਣ ਲਈ ਅਪੀਲ ਕੀਤੀ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.