ਸਰਵੇ ਵਿਚ ਕਾਫੀ ਅੱਗੇ ਨਿਕਲੇ ਡੈਮੋਕਰੇਟ ਉਮੀਦਵਾਰ
ਵਾਸ਼ਿੰਗਟਨ, 17 ਸਤੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਭੂਮਿਕਾ ਕਿੰਨੀ ਅਹਿਮ ਹੈ ਇਸ ਦਾ ਪਤਾ ਇਸੇ ਗੱਲ ਤੋਂ ਚਲਦਾ ਹੈ ਕਿ ਦੇਸ਼ ਦੀ ਵੱਡੀ ਸਰਵੇ ਏਜੰਸੀਆਂ ਭਾਰਤੀ-ਅਮਰੀਕੀਆਂ 'ਤੇ ਅਲੱਗ ਤੋਂ ਸਰਵੇਖਣ ਕਰ ਰਹੀਆਂ ਹਨ। ਇੱਕ ਸਰਵੇ  ਵਿਚ ਪਤਾ ਚਲਿਆ ਹੈ ਕਿ ਰਿਪਬਲਿਕਨ ਉਮੀਦਵਾਰ ਟਰੰਪ ਦੇ ਭਾਰਤੀ ਮੂਲ ਦੇ ਵੋਟ ਬੈਂਕ ਵਿਚ ਸੰਨ੍ਹੇ ਲੱਗ ਗਈ ਹੈ। ਕਿਉਂਕਿ ਭਾਰਤੀ-ਅਮਰੀਕੀ ਬਹੁਮਤ ਡੈਮੋਕਰੇਟ ਉਮੀਦਵਾਰ ਬਿਡੇਨ ਨੂੰ ਸਮਰਥਨ ਕਰ ਰਿਹਾ ਹੈ।
ਬੁਧਵਾਰ ਨੂੰ ਜਾਰੀ ਹੋਏ ਇਸ ਸਰਵੇ ਵਿਚ ਪਤਾ ਚਲਿਆ ਕਿ ਭਾਰਤੀ-ਅਮਰੀਕੀ ਭਾਈਚਾਰੇ ਦੇ 66 ਫੀਸਦੀ ਲੋਕ ਜੋਅ ਬਿਡੇਨ ਦੇ ਪੱਖ ਵਿਚ ਹਨ ਜਦ ਕਿ ਟਰੰਪ ਨੂੰ ਸਿਰਫ 28 ਫੀਸਦੀ ਲੋਕ ਹੀ ਅਪਣਾ ਨੇਤਾ ਮੰਨਦੇ ਹਨ। ਛੇ ਫ਼ੀਸਦੀ ਲੋਕਾਂ ਨੇ ਕੋਈ ਰੁਝਾਨ ਨਹੀਂ ਦਿੱਤਾ। ਭਾਰਤੀ ਮੂਲ ਦੇ ਨੇਤਾਵਾਂ ਦੇ ਗੈਰ ਲਾਭਕਾਰੀ ਸੰਗਠਨ ਇੰਡੀਆਸਪੋਰਾ ਅਤੇ ਏਸ਼ੀਅਨ ਅਮਰੀਕਨ ਪੈਸੀਫਿਕ ਆਈਲੈਂਡਰਸ ਨੇ ਭਾਰਤੀ-ਅਮਰੀਕੀ ਵੋਟਰਾਂ ਦੇ ਸਲੂਕ 'ਤੇ ਇਹ ਸਾਂਝੀ ਰਿਪੋਰਟ ਜਾਰੀ ਕੀਤੀ ਹੈ।
ਰਿਪੋਰਟ ਵਿਚ ਇਹ ਦੇਖਿਆ ਗਿਆ ਕਿ ਹਾਲ ਹੀ ਵਿਚ ਭਾਰਤ ਦੇ ਨਾਲ ਦੁਵੱਲੇ ਰਿਸਤਿਆਂ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਬਾਵਜੂਦ ਟਰੰਪ ਅਪਣੀ ਚੋਣ ਮੁਹਿੰਮ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾ ਨਹੀਂ ਸਕੇ। ਹਾਲਾਂਕਿ ਟਰੰਪ ਨੇ 2016 ਦੇ ਮੁਕਾਬਲੇ ਭਾਰਤੀ ਭਾਈਚਾਰੇ 'ਤੇ ਅਪਣੀ ਪਕੜ ਬਣਾਈ ਹੈ ਕਿਉਂਕਿ ਉਸ ਸਮੇਂ ਟਰੰਪ ਦੇ ਪੱਖ ਵਿਚ ਸਿਰਫ 16 ਫੀਸਦੀ ਵੋਟਰ ਹੀ ਸੀ ਜਦ ਕਿ ਹਿਲੇਰੀ ਕਲਿੰਟਨ ਨੂੰ 77 ਫ਼ੀਸਦੀ ਭਾਰਤੀ-ਅਮਰੀਕੀਆਂ ਨੇ ਸਮਰਥਨ ਦਿੱਤਾ ਸੀ।
ਸਭ ਤੋਂ ਜ਼ਿਆਦਾ ਕਮਾਈ ਵਾਲੇ ਭਾਰਤੀ-ਅਮਰੀਕੀਆਂ ਨੇ ਦੋਵੇਂ ਸਿਆਸੀ ਦਲਾਂ ਨੂੰ ਭਾਰੀ ਚੰਦਾ ਵੀ ਦਿੱਤਾ ਹੈ। Îਇੱਕ ਚੌਥਾਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਾਲ ਉਮੀਦਵਾਰ, ਸਿਆਸੀ ਪਾਰਟੀ ਜਾਂ ਕਿਸੇ ਹੋਰ ਮੁਹਿੰਮ ਨੂੰ 30 ਲੱਖ ਡਾਲਰ ਦਾਨ ਦਿੱਤਾ ਹੈ। ਸਰਵੇਖਣ ਦੇ ਨਤੀਜਿਆਂ ਦੇ ਅਨੁਸਾਰ, ਦੋਵੇਂ ਧਿਰਾਂ ਦੁਆਰਾ ਭਾਰਤੀ-ਅਮਰੀਕੀ ਭਾਈਚਾਰੇ ਨੂੰ ਅਕਰਾਮਕ ਤਰੀਕੇ ਨਾਲ ਲੁਭਾਇਆ ਜਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.