ਦਾਰੂ ਪੀਣ ਤੋਂ ਰੋਕਣ 'ਤੇ ਨੌਜਵਾਨਾਂ ਨੇ ਪੁਲਿਸ 'ਤੇ ਕੀਤਾ ਹਮਲਾ


ਮੋਹਾਲੀ, 17 ਸਤੰਬਰ, ਹ.ਬ. : ਬੁਧਵਾਰ ਰਾਤ ਕਰੀਬ ਦਸ ਵਜੇ ਖਰੜ ਰੋਡ 'ਤੇ ਸਥਿਤ ਕੇਐਫਸੀ ਦੇ ਨਜ਼ਦੀਕ ਨਸ਼ੇ ਵਿਚ ਟੱਲੀ ਕੁਝ ਨੌਜਵਾਨਾਂ ਨੇ ਰੱਜ ਕੇ ਖੌਰੂ ਪਾਇਆ।
ਜਾਣਕਾਰੀ ਮੁਤਾਬਕ ਕੇਐਫਸੀ ਦੇ ਕੋਲ ਸੜਕ ਕਿਨਾਰੇ ਕੁਝ ਨੌਜਵਾਨ ਇੱਕ ਆਈ-20 ਕਾਰ ਵਿਚ ਸ਼ਰਾਬ ਪੀ ਰਹੇ ਸੀ।
ਇਸ ਦੌਰਾਨ ਜਦ ਪੁਲਿਸ ਮੌਕੇ 'ਤੇ ਪੁੱਜੀ ਤਾਂ ਨੌਜਵਾਨਾਂ ਨੂੰ ਉਥੋਂ ਜਾਣ ਲਈ ਕਿਹਾ ਤਾਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਨੌਜਵਾਨਾਂ ਨੇ ਉਥੋਂ ਜਾਣ ਦੀ ਬਜਾਏ ਪੁਲਿਸ 'ਤੇ ਹਮਲਾ ਕਰ ਦਿੱਤਾ।
ਇਸ ਤੋ ਬਾਅਦ ਮੌਕੇ 'ਤੇ ਮੌਜੂਦ ਪੁਲਿਸ ਕਰਮੀਆਂ ਵਲੋਂ ਪੁਲਿਸ ਥਾਣਾ ਸਦਰ ਖਰੜ ਵਿਚ ਮਾਮਲੇ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪੁਲਿਸ 'ਤੋ ਹਮਲਾ ਕਰਨ ਵਾਲੇ ਨੌਜਵਾਨ ਜਿਵੇਂ ਕਿਵੇਂ ਉਥੋਂ ਅਪਣੀ ਕਾਰ ਲੈ ਕੇ ਫਰਾਰ ਹੋ ਗਏ। ਲੇਕਿਨ ਹਮਲਾ ਕਰਨ ਵਾਲਿਆਂ ਵਿਚੋਂ ਇੱਕ ਨੌਜਵਾਨ ਦਾ ਫੋਨ ਮੌਕੇ 'ਤੇ ਡਿੱਗ ਗਿਆ। ਜਿਸ ਤੋਂ ਬਾਅਦ ਫੋਨ ਪੁਲਿਸ ਨੇ ਅਪਣੇ ਕਬਜ਼ੇ ਵਿਚ ਲੈ ਲਿਆ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ, ਛੇਤੀ ਹੀ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੀਸੀਆਰ ਕਰਮਚਾਰੀਆਂ ਨੇ ਦੱÎਸਿਆ ਕਿ ਕੇਐਫਸੀ ਦੇ ਕੋਲ ਸੜਕ ਕਿਨਾਰੇ ਇੱਕ ਆਈ-20 ਕਾਰ ਅਤੇ ਇੱਕ ਐਕਟਿਵਾ ਖੜ੍ਹਾ ਸੀ। ਨੌਜਵਾਨ ਬਾਹਰ ਸੜਕ 'ਤੇ ਖੜ੍ਹੇ ਹੋ ਕੇ ਸ਼ਰਾਬ ਪੀ ਰਹੇ ਸੀ।
ਜਿਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਥੋਂ ਜਾਣ ਲਈ ਕਿਹਾ ਗਿਆ। ਨੌਜਵਾਨ ਉਥੋਂ ਜਾਣ ਦੀ ਬਜਾਏ  ਪੁਲਿਸ ਦੇ ਨਾਲ ਉਲਝ ਗਏ ਅਤੇ ਦੇਖਦੇ ਹੀ ਦੇਖਦੇ ਗਾਲ੍ਹਾਂ ਕੱਢਣ  ਤੋਂ ਬਾਅਦ ਪੁਲਿਸ 'ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਮੌਕੇ 'ਤੇ ਮੌਜੂਦ ਲੋਕਾਂ ਨੇ  ਦੱਸਿਆ ਕਿ ਸ਼ਰਾਬ ਪੀ ਰਹੇ ਨੌਜਵਾਨ ਜਿੱਥੇ ਪੁਲਿਸ ਪਾਰਟੀ 'ਤੇ ਹਮਲਾ ਕਰ ਰਹੇ ਸੀ ਉਹੀ ਪੁਲਿਸ ਪਾਰਟੀ ਨੂੰ ਧਮਕੀਆਂ ਦਿੰਦੇ ਹੋਏ ਇਹ ਵੀ ਕਹਿ ਰਹੇ ਸੀ ਕਿ ਸਰਕਾਰ ਉਨ੍ਹਾਂ ਦੀ ਹੈ, ਮੰਤਰੀ ਵੀ ਉਨ੍ਹਾਂ ਵਲੋਂ ਬਣਾਏ ਗਏ ਹਨ ਤਾਂ ਫੇਰ ਪੁਲਿਸ ਦੀ ਕੀ ਔਕਾਤ ਹੈ ਜੋ ਉਨ੍ਹਾਂ ਰੋਕੇ।
ਲੋਕਾਂ ਨੇ ਦੱਸਿਆ ਕਿ ਜਦ ਆਈ-20 ਕਾਰ ਸਵਾਰ ਨੌਜਵਾਨ ਪੁਲਿਸ ਪਾਰਟੀ 'ਤੇ ਹਮਲਾ ਕਰ ਰਹੇ ਸੀ ਅਤੇ ਪੁਲਿਸ 'ਤੇ ਇੱਟਾਂ ਪੱਥਰ ਬਰਸਾ ਰਹੇ ਸੀ ਤਾਂ ਆਸ ਪਾਸ ਦੇ ਕੁਝ ਨੌਜਵਾਨਾਂ ਵਲੋਂ ਪੁਲਿਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਨਸ਼ੇ ਵਿਚ ਟੱਲੀ ਹਮਲਾਵਰਾਂ ਵਲੋਂ ਉਨ੍ਹਾਂ ਲੋਕਾਂ 'ਤੇ ਵੀ ਹਮਲਾ ਕਰ ਦਿੱਤਾ ਉਨ੍ਹਾਂ ਵੀ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਪੁਲਿਸ ਕਰਮੀਆਂ ਅਤੇ ਹੋਰ ਕੁਝ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਅਤੇ ਜ਼ਖ਼ਮੀ ਹੋ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.