ਜ਼ੀਰਕਪੁਰ, 17 ਸਤੰਬਰ, ਹ.ਬ. : ਜ਼ੀਰਕਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਔਰਤ ਮਰੀਜ਼ ਦੇ 20 ਲੱਖ ਰੁਪਏ ਦੇ ਗਹਿਣੇ ਗਾਇਬ ਹੋਣ ਦਾ ਦੋਸ਼ ਮਰੀਜ਼ ਦੇ ਪਤੀ ਨੇ ਲਾਇਆ ਹੈ। ਸਿੰਗੁਪਰਾ ਚੌਕ ਦੇ ਕੋਲ ਮੇਹਰ  ਹੌਸਪਿਟਲ ਵਿਚ ਭਰਤੀ ਢਕੌਲੀ ਦੇ ਬਸੰਤ ਵਿਹਾਰ ਦੀ  ਰਹਿਣ ਵਾਲੀ 47 ਸਾਲ ਦੀ Îਨੀਤਿਕਾ ਸੂਦ ਦੇ ਪਤੀ ਅਰਵਿੰਦ ਸੂਦ ਨੇ ਇਹ ਦੋਸ਼ ਲਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦ ਉਸ ਦੀ ਪਤਨੀ ਦੀ ਤਬੀਅਤ ਵਿਗੜੀ ਤਾਂ ਉਹ ਮੇਹਰ ਹੌਸਪਿਟਲ ਵਿਚ ਲੈ ਗਏ। ਹੌਸਪਿਟਲ ਵਿਚ ਇੱਕ ਸ਼ਖਸ ਨੇ ਗਹਿਣੇ ਕੱਢੇ।
ਉਸ ਵਿਅਕਤੀ ਨੇ ਗਹਿਣੇ ਉਤਾਰਦੇ ਸਮੇਂ ਇਹ ਗੱਲ ਕਹੀ ਕਿ ਹੁਣ ਤੱਕ ਦੋ ਔਰਤਾਂ ਦੇ ਪਹਿਲਾਂ ਵੀ ਗਹਿਣੇ ਉਤਾਰੇ ਹਨ। ਉਹ ਹੁਣ ਉਪਰ ਚਲੀ ਗਈਆਂ ਹਨ। ਹੁਣ ਤੇਰੀ ਵਾਰੀ ਹੈ। ਤੂੰ ਵੀ ਉਪਰ ਜਾ ਕੇ ਪੁੱਛਣਾ ਕਿ ਮੇਰੇ ਗਹਿਣੇ ਕਿਸ ਨੇ ਉਤਾਰੇ ਹਨ। ਅਰਵਿੰਦਰ ਦਾ ਦੋਸ਼ ਹੈ ਕਿ ਹੌਸਪਿਟਲ ਵਿਚ ਕੰਨਾਂ ਦੀ ਵਾਲੀਆਂ, ਚੇਨ ਲਾਕੇਟ ਦੇ ਨਾਲ 3 ਅੰਗੂਠੀਆਂ ਵੀ ਕੱਢੀਆਂ ਗਈਆਂ ਹਨ। ਜਿਨ੍ਹਾਂ ਦੀ ਕੀਮਤ 20 ਲੱਖ ਦੇ ਕਰੀਬ ਹੈ। ਇਸ ਦੀ ਸ਼ਿਕਾਇਤ ਹੌਸਪਿਟਲ ਦੇ ਮਾਲਕ ਨੂੰ ਦਿੱਤੀ ਹੈ। ਦੂਜੇ ਪਾਸੇ ਹੌਸਪਿਟਲ ਦੇ ਮਾਲਕ ਰੇਸ਼ਮ ਸਿੰਗਲਾ ਦਾ ਕਹਿਣਾ ਹੈ ਕਿ ਸਾਡੇ ਹੌਸਪਿਟਲ ਵਿਚ 60 ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਲੱਗੇ ਹਨ।  ਸੀਸੀਟੀਵੀ ਦੀ ਫੁਟੇਜ ਚੈਕ ਕਰਕੇ ਜਾਂਚ ਕਰ ਰਹੇ ਹਾਂ। ਗਹਿਣੇ ਚੋਰੀ ਹੋਏ ਜਾਂ ਨਹੀਂ। ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਜੇਕਰ ਜਾਂਚ ਵਿਚ ਚੋਰੀ ਪਾਈ ਗਈ ਤਾਂ ਉਸ ਨੂੰ ਗ੍ਰਿਫਤਾਰ ਕਰਵਾਇਆ ਜਾਵੇਗਾ। ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.