ਮੁੰਬਈ, 17 ਸਤੰਬਰ, ਹ.ਬ. : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਮਾਮਲੇ ਵਿਚ ਡਰੱਗ ਐਂਗਲ ਦੀ ਜਾਂਚ ਲੱਗੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਤੇ ਟੇਲੈਂਟ ਮੈਨੇਜਰ ਜਯਾ ਸਾਹਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਸ਼ਰੂਤੀ ਮੋਦੀ ਪੁੱਛਗਿੱਛ ਲਈ ਐਨਸੀਬੀ ਦੇ ਦਫ਼ਤਰ ਪੁੱਜੀ ਗਈ ਹੈ। ਜਾਣਕਾਰੀ ਮੁਤਾਬਕ ਐਨਸੀਬੀ ਦੀ ਐੱਸਆਈਟੀ ਟੀਮ ਦਾ ਇਕ ਮੈਂਬਰ ਕੋਰੋਨਾ ਸੰਕ੍ਰਿਮਤ ਹੋਣ ਤੋਂ ਬਾਅਦ ਸ਼ਰੂਤੀ ਮੋਦੀ ਨੂੰ ਵਾਪਸ ਭੇਜਿਆ। ਇਨ੍ਹਾਂ ਦੋਵਾਂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ ਵਿਚ ਜਾਂਚ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਹਰ ਦਿਨ ਕੁਝ ਨਵੇਂ ਲੋਕਾਂ ਦੇ ਬਾਰੇ ਸੁਰਾਗ ਮਿਲ ਰਹੇ ਹਨ। ਫਿਲਮ ਇੰਡਸਟਰੀ ਵਿਚ ਕਈ ਉਭਰਦੇ ਤੇ ਸਥਾਪਿਤ ਅਦਾਕਾਰ-ਅਦਾਕਾਰਾ ਨੇ ਨਿਯਮਿਤ ਡਰੱਗਜ਼ ਲੈਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਤਸਵੀਰ ਸਾਫ਼ ਕਰਨ ਲਈ ਐੱਨਸੀਬੀ ਨੇ ਸ਼ਰੂਤੀ ਮੋਦੀ ਤੇ ਜਯਾ ਸਾਹਾ ਨੂੰ ਤਲਬ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਹੁਣ ਤਕ ਈਡੀ ਤੇ ਸੀਬੀਆਈ ਨੇ ਹੀ ਪੁੱਛਗਿੱਛ ਕੀਤੀ ਹੈ। ਫਿਲਮ ਉਦਯੋਗ ਨਾਲ ਜੁੜੀਆਂ ਕਈ ਹਸਤੀਆਂ ਨੇ ਰੀਆ ਚੱਕਰਵਰਤੀ ਦੇ ਮਾਮਲੇ ਵਿਚ ਹੋ ਰਹੀ ਮੀਡੀਆ ਕਵਰੇਜ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਸੋਨਮ ਕਪੂਰ, ਮੀਰਾ ਨਾਇਰ ਤੇ ਅਨੁਰਾਗ ਕਸ਼ਅਪ ਸਣੇ ਲਗਪਗ ਦੋ ਹਜ਼ਾਰ ਲੋਕਾਂ ਨੇ ਦਸਤਖ਼ਤ ਨਾਲ ਜਾਰੀ ਕਰਕੇ ਖੁੱਲ੍ਹੇ ਪੱਤਰ ਵਿਚ ਮੀਡੀਆ ਦੀ ਭੂਮਿਕਾ 'ਤੇ ਸਵਾਲ ਖੜਾ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.