ਵਾਸ਼ਿੰਗਟਨ, 17 ਸਤੰਬਰ, ਹ.ਬ. : ਮਾਈਕਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਦੇ ਪਿਤਾ ਅਤੇ ਨਾਮੀ ਵਕੀਲ ਵਿਲੀਅਮ ਹੈਨਰੀ ਗੇਟਸ ਸੀਨੀਅਰ ਦਾ ਸੋਮਵਾਰ ਨੂੰ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਅਲਜਾਈਮਰ ਨਾਲ ਪੀੜਤ ਸੀ ਅਤੇ  ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸੀ। ਬਿਲ ਗੇਟਸ ਨੇ ਉਨ੍ਹਾਂ ਦੀ ਯਾਦ ਵਿਚ ਲਿਖੇ ਬਲਾਗ ਵਿਚ ਕਿਹਾ ਕਿ ਮੇਰੇ ਪਿਤਾ ਅਸਲੀ ਬਿਲ ਗੇਟਸ ਸੀ। ਮੈਂ ਹਮੇਸ਼ਾ ਉਨ੍ਹਾਂ ਦੀ ਤਰ੍ਹਾਂ ਹੀ ਬਣਨਾ ਚਾਹਿਆ। ਮੈਂ ਹੁਣ ਉਨ੍ਹਾਂ ਹਰ ਰੋਜ਼ ਯਾਦ ਕਰਾਂਗਾ।  ਉਨ੍ਹਾਂ ਦੇ ਬਿਨਾਂ ਮੇਲਿੰਡਾ ਐਂਡ ਬਿਲ ਗੇਟਸ ਫਾਊਂਡੇਸ਼ਨ ਕਦੇ ਹੋਂਂਦ ਵਿਚ ਨਹੀਂ ਸਕਿਆ।  ਉਨ੍ਹਾਂ ਨੇ ਹੀ ਇਸ ਫਾਊਂਡੇਸ਼ਨ ਦੀ ਕਲਪਨਾ ਕੀਤੀ ਅਤੇ ਇਹ ਕਿਵੇਂ ਕੰਮ ਕਰੇਗਾ, ਇਹ ਵੀ ਉਨ੍ਹਾਂ ਨੇ ਹੀ ਦੱਸਿਆ। ਉਹ ਸਮਾਜ ਦੇ ਪ੍ਰਤੀ ਇਨਸਾਨ ਦੀ ਜ਼ਿੰਮੇਵਾਰੀਆਂ ਨੂੰ ਲੈ ਕੇ ਕਾਫੀ ਚੌਕਸ ਸੀ ਅਤੇ ਮੇਰੇ ਕੋਲੋਂ ਵੀ ਇਹ ਉਮੀਦ ਕਰਦੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.