ਪੁਲਿਸ ਨੇ ਮਿਸੀਸਾਗਾ ਤੋਂ ਕਾਬੂ ਕੀਤੇ ਫਰਾਰ ਹੋਏ 4 ਲੁਟੇਰੇ

ਮਿਸੀਸਾਗਾ, 17 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬੁੱਧਵਾਰ ਦੁਪਹਿਰ ਬਾਅਦ ਕੈਨੇਡਾ ਦੇ ਕੈਂਬਰਿਜ ਸ਼ਹਿਰ ਵਿੱਚ ਸਥਿਤ ਇੱਕ ਬੈਂਕ 'ਚ ਡਾਕਾ ਪਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ 4 ਲੁਟੇਰੇ ਇੱਕ ਵਾਹਨ 'ਚ ਉੱਥੋਂ ਫਰਾਰ ਹੋ ਗਏ, ਜਿਨ•ਾਂ ਨੂੰ ਪੁਲਿਸ ਨੇ ਮਿਸੀਸਾਗਾ ਤੋਂ ਕਾਬੂ ਕਰ ਲਿਆ। ਇਸ ਦੌਰਾਨ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਇੱਕ ਮਹਿਲਾ ਅਧਿਕਾਰੀ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਵਾਟਰਲੂ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਬਾਅਦ ਲਗਭਗ 3 ਵਜੇ ਕੈਂਬਰਿਜ ਦੇ 544 ਹੈਸਪਿਲਰ ਰੋਡ 'ਤੇ ਸਥਿਤ ਸਕੋਸ਼ੀਆ ਬੈਂਕ ਦੀ ਬ੍ਰਾਂਚ ਵਿੱਚ ਡਾਕਾ ਪਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁਟੇਰੇ ਇੱਕ ਵਾਹਨ ਵਿੱਚ ਉੱਥੋਂ ਫਰਾਰ ਹੋ ਗਏ। ਜਦੋਂ ਉਨ•ਾਂ ਦਾ ਵਾਹਨ ਹਾਈਵੇਅ 401 'ਤੇ ਚੜਿ•ਆ ਤਾਂ ਵਾਰਟਲੂ ਪੁਲਿਸ ਨੇ ਇਸ ਦੀ ਸੂਚਨਾ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਦੇ ਦਿੱਤੀ। ਪਿੱਛਾ ਕਰਦੇ ਸਮੇਂ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਗੱਡੀ ਲੁਟੇਰਿਆਂ ਦੀ ਗੱਡੀ ਨਾਲ ਟਕਰਾਅ ਗਈ, ਪਰ ਫਿਰ ਵੀ ਲੁਟੇਰੇ ਉੱਥੇ ਨਹੀਂ ਰੁਕੇ ਅਤੇ ਫਰਾਰ ਹੋ ਗਏ। ਰਾਹ ਵਿੱਚ ਉਨ•ਾਂ ਦੀ ਗੱਡੀ ਇੱਕ ਦਰੱਖ਼ਤ ਨਾਲ ਟਕਰਾਅ ਗਈ। ਇਸ ਮਗਰੋਂ ਉਹ ਆਪਣੀ ਗੱਡੀ ਮਿਸੀਸਾਗਾ ਦੇ ਬ੍ਰਿਸਟਲ ਅਤੇ ਕ੍ਰੈਡਿਟਵਿਊ ਰੋਡਜ਼ ਨੇੜੇ ਸਥਿਤ ਸੈਂਟ ਜੋਸਫ਼ ਸੈਕੰਡਰੀ ਸਕੂਲ ਦੀ ਪਾਰਕਿੰਗ 'ਚ ਛੱਡ ਕੇ ਫਰਾਰ ਹੋ ਗਏ। ਇਸ 'ਤੇ ਪੁਲਿਸ ਨੇ ਸਾਰੇ ਖੇਤਰ ਵਿੱਚ ਭਾਲ ਕਰਦਿਆਂ ਚਾਰ ਲੁਟੇਰਿਆਂ ਨੂੰ ਦਬੋਚ ਲਿਆ। ਪੀਲ ਪੁਲਿਸ ਨੇ ਦੱਸਿਆ ਕਿ ਸਰਚ ਮੁਹਿੰਮ ਦੌਰਾਨ ਦੋ ਲੁਟੇਰਿਆਂ ਨੂੰ ਸ਼ਾਮ 7 ਵਜੇ ਅਤੇ ਇਸ ਤੋਂ ਕੁਝ ਦੇਰ ਬਾਅਦ 2 ਹੋਰ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਜਦੋਂ ਪੁਲਿਸ ਦੀ ਕਰੂਜ਼ਰ ਗੱਡੀ ਲੁਟੇਰਿਆਂ ਦੀ ਗੱਡੀ ਨਾਲ ਟਕਰਾਈ, ਉਸ ਦੌਰਾਨ ਉਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦੀ ਇੱਕ ਮਹਿਲਾ ਅਧਿਕਾਰੀ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.